ਭਾਰਤੀ ਖ਼ੁਫ਼ੀਆ ਏਜੰਸੀ ਲਈ ਕੰਮ ਕਰਨ 85 ਸਾਲਾ ਵਾਲਾ ਠਾਕੁਰ ਸਿੰਘ ਅੱਜ ਦਰ ਦਰ ਦੀਆਂ ਠੁਕਰਾ ਖਾਣ ਲਈ ਮਜਬੂਰ

ਚੰਡੀਗੜ੍ਹ: ਭਾਰਤੀ ਖ਼ੁਫ਼ੀਆ ਏਜੰਸੀ ਲਈ ਕੰਮ ਕਰਨ 85 ਸਾਲਾ ਵਾਲਾ ਠਾਕੁਰ ਸਿੰਘ ਅੱਜ ਦਰ ਦਰ ਦੀਆਂ ਠੁਕਰਾ ਖਾਣ ਲਈ ਮਜਬੂਰ ਹੈ। ਹਾਲਤ ਇਹ ਹੈ ਕਿ ਘਰ ਦਾ ਖਰਚਾ ਚਲਾਉਣ ਲਈ ਉਸ ਦੀ ਪਤਨੀ ਲੋਕਾਂ ਦੇ ਘਰਾਂ ਦੇ ਵਰਤਣ ਸਾਫ਼ ਕਰਦੀ ਹੈ। ਠਾਕੁਰ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਪਿੰਡ ਮਾੜੀ ਮੇਘਾ ਨਿਵਾਸੀ ਹੈ।ਠਾਕਰ ਸਿੰਘ ਨੇ ਖ਼ੁਫ਼ੀਆ ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦੇ ਲਈ ਜਾਸੂਸੀ ਦਾ ਕੰਮ ਕੀਤਾ ਹੈ। ਉਹ ਪਾਕਿਸਤਾਨ ਵਿੱਚ ਜਾਸੂਸੀ ਕਰਦੇ ਹੋਏ ਫੜਿਆ ਗਿਆ ਸੀ ਤੇ ਫਿਰ 12 ਸਾਲ ਤੱਕ ਉੱਥੇ ਨਜ਼ਰਬੰਦ ਰਿਹਾ।1975-76 ਵਿੱਚ ਉਸ ਨੂੰ ਦੇਸ਼ ਦੇ ਲਈ ਜਾਸੂਸੀ ਕੀਤੀ। 1975 ਵਿੱਚ ਜਾਸੂਸੀ ਦੌਰਾਨ ਉਸ ਤੋਂ ਜੰਗ ਅਖ਼ਬਾਰ ਮੰਗਵਾਇਆ ਸੀ। ਠਾਕੁਰ ਸਿੰਘ ਨੇ ਦੱਸਿਆ ਕਿ 1977 ਵਿਚ4ਚ ਜਨਵਰੀ ਮਹੀਨੇ ਵਿੱਚ ਪਾਕਿਸਤਾਨ ਵਿੱਚ ਰੇਲਵੇ ਤੋਂ ਪਾਕਿ ਇੰਟੇਲਿਜੇਂਸ ਨੇ ਉਸ ਨੂੰ ਦਬੋਚ ਲਿਆ ਸੀ। ਇਸ ਤੋਂ ਬਾਦ ਕੇਸ ਚਲਾ ਤੇ ਦੋ ਸਾਲ ਅੰਡਰ ਆਰਮੀ ਵਿੱਚ ਕੈਦ ਰਿਹਾ। ਜਿਸ ਦੇ ਬਾਅਦ ਕੋਟ ਲੱਖਪਤ ਜੇਲ੍ਹ ਵਿੱਚ ਨਜ਼ਰਬੰਦ ਕਰ ਉਸ ਨੂੰ ਟਾਰਚਰ ਕੀਤਾ ਗਿਆ। ਇਸ ਦੌਰਾਨ ਉਸ ਦੀ ਸੱਜੀ ਲੱਤ ਤੇ ਇੱਕ ਹੱਥ ਦੀਆਂ ਉਂਗਲੀਆਂ ਤੋੜ ਦਿੱਤੀਆਂ ਸਨ।ਠਾਕੁਰ ਸਿੰਘ ਨੇ ਦੱਸਿਆ ਕਿ 1988 ਵਿੱਚ ਭਾਰਤ-ਪਾਕ ਨੇ ਇੱਕ ਦੂਸਰੇ ਦੇ ਕੈਦੀਆਂ ਨੂੰ ਰਿਹਾ ਕਰਨ ਦਾ ਫ਼ੈਸਲਾ ਕੀਤਾ ਸੀ। ਇੰਨਾ ਕੈਦੀਆਂ ਦੀ ਲਿਸਟ ਵਿੱਚ ਉਹ ਵੀ ਸ਼ਾਮਲ ਸੀ। ਜਦੋਂ ਉਹ ਘਰ ਆਇਆ ਤਾਂ ਫੈਮਲੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਠਾਕੁਰ ਦੀ ਪਤਨੀ ਛਿੰਦੋ ਨੇ ਦੱਸਿਆ ਕਿ ਉਸ ਦੇ ਪਤੀ ਦੇ ਜੇਲ੍ਹ ਦੌਰਾਨ ਤੇ ਰਿਹਾਅ ਹੋਣ ਤੋਂ ਬਾਅਦ ਸਰਕਾਰ ਨੇ ਕੋਈ ਸਹਾਇਤਾ ਨਹੀਂ ਕੀਤੀ। ਲੋਕਾਂ ਦੇ ਘਰਾਂ ਵਿੱਚ ਵਰਤਣ ਸਾਫ਼ ਕਰ ਕੇ ਉਸ ਨੇ ਆਪਣੇ ਬੱਚੇ ਪਾਲੇ ਜਿਹੜੇ ਕਿ ਅੱਜ ਵੀ ਦਰ ਦਰ ਦੀਆਂ ਠੁਕਰਾ ਖਾ ਰਹੇ ਹਨ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਗ਼ਰੀਬੀ ਨੂੰ ਦੇਖਦੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਨਾਲ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Be the first to comment

Leave a Reply