ਭਾਰਤੀ 400 ਫੌਜੀ ਜਵਾਨ ਡੋਕਲਾਮ ‘ਚ ਮੌਜੂਦ

ਨਵੀਂ ਦਿੱਲੀ— ਭਾਰਤ ਨੇ ਚੀਨ ਦੇ ਉਸ ਦਾਅਵੇ ਨੂੰ ਖਾਰਿਜ ਕੀਤਾ ਹੈ ਜਿਸ ‘ਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਨੇ ਡੋਕਲਾਮ ‘ਚ ਆਪਣੀ ਫੌਜ ਘੱਟ ਕੀਤੀ ਹੈ। ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਨੇ ਇਕ ਵਾਰ ਫਿਰ ਰਣਨੀਤਕ ਹਮਲਾ ਕਰਦੇ ਹੋਏ 15 ਪੇਜ ਦਾ ਡਾਕਿਊਮੈਂਟ ਜਾਰੀ ਕੀਤਾ ਹੈ। ਇਸ ‘ਚ ਚੀਨ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਨੇ ਡੋਕਲਾਮ ‘ਚ ਤਾਇਨਾਤ 400 ਭਾਰਤੀ ਜਵਾਨਾਂ ‘ਚੋਂ ਜ਼ਿਆਦਾਤਰ ਫੌਜੀ ਹਟਾ ਲਏ ਹਨ। ਹੁਣ ਉਥੇ ਸਿਰਫ 40 ਭਾਰਤੀ ਫੌਜੀ ਹੀ ਮੌਜੂਦ ਹਨ।
ਦੂਜੇ ਪਾਸੇ ਭਾਰਤ ਨੇ ਚੀਨ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤਕ ਇਸ ‘ਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਗਈ ਹੈ। ਪੂਰੇ ਮਾਮਲੇ ‘ਤੇ ਇਕ ਅਧਿਕਾਰੀ ਨੇ ਦੱਸਿਆ ਕਿ ਡੋਕਲਾਮ ‘ਚ ਨਾ ਤਾਂ ਫੌਜ ਦਾ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਕਟੋਤੀ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਕਰੀਬ 400 ਫੌਜੀ ਜਵਾਨ ਡੋਕਲਾਮ ‘ਚ ਮੌਜੂਦ ਹਨ। ਚੀਨ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਭਾਰਤ ਆਪਣੀ ਫੌਜ ਨੂੰ ਉਸ ਇਲਾਕੇ ਤੋਂ ਹਟਾਏ ਫਿਰ ਕੋਈ ਗੱਲਬਾਤ ਸੰਭਵ ਹੋ ਸਕੇਗੀ। ਦੂਜੇ ਪਾਸੇ ਭਾਰਤ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੂਰੇ ਵਿਵਾਦ ਨੂੰ ਲੈ ਕੇ ਸਿਰਫ ਸਾਰਥਕ ਗੱਲਬਾਤ ਦੇ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ ਹੈ।

Be the first to comment

Leave a Reply