ਭਾਰਤ ਅਤੇ ਚੀਨ ਦੇ ਵਿਚਕਾਰ ਡੋਕਲਾਮ ਨੂੰ ਲੈ ਕੇ ਚੱਲ ਰਹੀ ਤਣਾਤਣੀ

ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ਵਿਚਕਾਰ ਡੋਕਲਾਮ ਨੂੰ ਲੈ ਕੇ ਤਣਾਤਣੀ ਚੱਲ ਰਹੀ ਹੈ। ਇਸ ਨਾਲ ਭਾਰਤ ਨੂੰ ਜਾਪਾਨ ਦਾ ਸਾਥ ਵੀ ਮਿਲ ਗਿਆ ਹੈ। ਚੀਨ ਨੂੰ ਇਸ਼ਾਰਿਆਂ ਵਿੱਚ ਆਗਾਹ ਕਰਦੇ ਹੋਏ ਜਾਪਾਨ ਨੇ ਕਿਹਾ ਹੈ ਕਿ ਤਾਕਤ ਦੇ ਜ਼ੋਰ ਉੱਤੇ ਜ਼ਮੀਨੀ ਯਥਾਸਥਿਤੀ ਬਦਲਣ ਦੀ ਕੋਈ ਕੋਸ਼ਿਸ਼ ਨਾ ਕੀਤੀ ਜਾਵੇ। ਡੋਕਲਾਮ ਖੇਤਰ ਸਿੱਕਿਮ ਦੇ ਕੋਲ ਭਾਰਤ-ਚੀਨ-ਭੂਟਾਨ ਟਰਾਈ ਜੰਕਸ਼ਨ ਉੱਤੇ ਸਥਿਤ ਹੈ। ਇਹ ਇਲਾਕਾ ਭੂਟਾਨ ਦੀ ਸਰਹੱਦ ਵਿੱਚ ਪੈਂਦਾ ਹੈ, ਪਰ ਚੀਨ ਇਸ ਨੂੰ ਡੋਂਗਲੋਂਗ ਪ੍ਰਾਂਤ ਦੱਸਦੇ ਹੋਏ ਆਪਣਾ ਹੋਣ ਦਾ ਦਾਅਵਾ ਕਰਦਾ ਹੈ। ਚੀਨ ਨੇ ਇਸ ਸਾਲ ਜੂਨ ਵਿੱਚ ਜਦੋਂ ਡੋਕਲਾਮ ਦੇ ਕੋਲ ਸੜਕ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ ਤਾਂ ਭਾਰਤੀ ਫ਼ੌਜੀਆਂ ਨੇ ਦਖ਼ਲ ਦਿੰਦੇ ਹੋਏ ਉਨ੍ਹਾਂ ਦੇ ਕੰਮ ਨੂੰ ਰੁਕਵਾ ਦਿੱਤਾ ਸੀ। ਦਰਅਸਲ ਭੂਟਾਨ ਦੇ ਨਾਲ ਹੋਏ ਦੁੱਵੱਲੇ ਸਮਝੌਤੇ ਦੇ ਤਹਿਤ ਭਾਰਤ ਆਪਣੇ ਇਸ ਗੁਆਂਢੀ ਮੁਲਕ ਦੀ ਰੱਖਿਆ ਲਈ ਪ੍ਰਤੀਬੱਧ ਹੈ। ਅਜਿਹੇ ਵਿੱਚ ਉਸਦਾ ਦਖ਼ਲ ਦੇਣਾ ਲਾਜ਼ਮੀ ਹੋ ਜਾਂਦਾ ਹੈ। ਉੱਥੇ ਹੀ ਦੂਰੇ ਪਾਸੇ ਚੀਨ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਸੜਕ ਬਣਾ ਰਿਹਾ ਹੈ ਅਤੇ ਭਾਰਤੀ ਫ਼ੌਜ ਦੇ ਇਸ ‘ਚ ਦਖ਼ਲ ਨੂੰ ਉਲੰਘਣ ਕਰਾਰ ਦਿੱਤਾ ਹੈ। ਚੀਨ ਉਦੋਂ ਤੋਂ ਹੀ ਭੜਕਾਊ ਬਿਆਨ ਦਿੰਦੇ ਹੋਏ ਭਾਰਤ ਨੂੰ ਆਪਣੀ ਫ਼ੌਜ ਹਟਾਉਣ ਨੂੰ ਕਹਿ ਰਿਹਾ ਹੈ।

ਜਾਪਾਨ ਦੇ ਰਾਜਦੂਤ ਕੇਂਜੀ ਹੀਰਾਮਤਸੂ ਨੇ ਕਿਹਾ ਹੈ ਕਿ ਡੋਕਲਾਮ ਨੂੰ ਲੈ ਕੇ ਪਿਛਲੇ ਕਰੀਬ ਦੋ ਮਹੀਨੀਆਂ ‘ਚ ਤਣਾਤਣੀ ਜਾਰੀ ਹੈ, ਸਾਡਾ ਮੰਨਣਾ ਹੈ ਕਿ ਇਸ ਤੋਂ ਪੂਰੇ ਖੇਤਰ ਦੀ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ, ਅਜਿਹੇ ਵਿੱਚ ਅਸੀਂ ਇਸ ਉੱਤੇ ਕਰੀਬੀ ਨਜ਼ਰ ਬਣਾਈ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਚੀਨ ਅਤੇ ਭੂਟਾਨ ਦੇ ਵਿੱਚ ਇਸ ਖੇਤਰ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਅਤੇ ਦੋਨਾਂ ਹੀ ਦੇਸ਼ ‘ਚ ਇਸ ਨੂੰ ਵਿਵਾਦਿਤ ਖੇਤਰ ਹੀ ਮੰਨਦੇ ਹਾਂ।

ਵਿਵਾਦਿਤ ਖੇਤਰਾਂ ਵਿੱਚ ਇਹ ਮਹੱਤਵਪੂਰਣ ਹੋ ਜਾਂਦਾ ਹੈ ਕਿ ਇਸ ਵਿੱਚ ਸ਼ਾਮਿਲ ਕਿਸੇ ਵੀ ਪੱਖ ਨੂੰ ਜ਼ਮੀਨ ਉੱਤੇ ਯਥਾਸਥਿਤੀ ਬਦਲਣ ਲਈ ਇਕਤਰਫ਼ਾ ਫ਼ੌਜੀ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਸ਼ਾਂਤੀਪੂਰਨ ਢੰਗ ਨਾਲ ਵਿਵਾਦ ਸੁਲਝਾਉਣਾ ਚਾਹੀਦਾ ਹੈ ‘ਤੇ ਜੋ ਦੋਨਾਂ ਪੱਖ ਨੂੰ ਮੰਨਣਯੋਗ ਹੋਵੇ।

Be the first to comment

Leave a Reply