ਭਾਰਤ ਉਦਘਾਟਨ ਤੇ ਖਰਚ ਕਰਨ ਵਾਲੀ ਰਾਸ਼ੀ ਖੇਡ ‘ਤੇ ਖਰਚੇ : ਫੀਫਾ

ਨਵੀਂ ਦਿੱਲੀ  –  ਫੁੱਟਬਾਲ ਦੀ ਵਿਸ਼ਵ ਸੰਚਾਲਨ ਸੰਸਥਾ ਫੀਫਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਰਤ ਸਰਕਾਰ ਦੇ ਅੰਡਰ-17 ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਦੇ ਆਯੋਜਨ ਦੀ ਯੋਜਨਾ ਤੋਂ ਖੁਸ਼ ਨਹੀਂ ਹੈ ਤੇ ਉਸ ਨੇ ਕਿਹਾ ਕਿ ਇਸ ਦੀ ਬਜਾਏ ਇਸ ਰਾਸ਼ੀ ਨੂੰ ਖੇਡ ‘ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਸ਼ੁਰੂ ਤੋਂ ਹੀ ਵਿਸ਼ਵ ਪੱਧਰੀ ਸੰਸਥਾ ਤੇ ਸਥਾਨਕ ਆਯੋਜਨ ਕਮੇਟੀ ਇਸ ਗੱਲ ‘ਤੇ ਜ਼ੋਰ ਦੇ ਰਹੀ ਹੈ ਕਿ ਪੂਰੀ ਦੁਨੀਆ ਵਿਚ ਆਯੋਜਿਤ ਹੋਣ ਵਾਲੇ ਫੀਫਾ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਨਹੀਂ ਕਰਾਇਆ ਜਾਂਦਾ ਪਰ ਖੇਡ ਮੰਤਰਾਲਾ ਜ਼ਿੱਦ ਕਰ ਰਿਹਾ ਸੀ ਕਿ ਅਗਲੇ ਮਹੀਨੇ ਹੋਣ ਵਾਲੇ ਇਸ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਕਰਾਇਆ ਜਾਵੇ। ਖੇਡ ਮੰਤਰਾਲਾ ਉਦਘਾਟਨੀ ਸਮਾਰੋਹ ਇਸ ਵੱਕਾਰੀ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ 5 ਅਕਤੂਬਰ ਜਾਂ ਫਿਰ 6 ਅਕਤੂਬਰ ਨੂੰ ਮੈਚ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਕਰਵਾਉਣਾ ਚਾਹੁੰਦਾ ਹੈ। ਇਹ ਪੁੱਛਣ ‘ਤੇ ਕਿ ਵਿਸ਼ਵ ਸੰਸਥਾ ਸਰਕਾਰ ਦੇ ਉਦਘਾਟਨੀ ਸਮਾਰੋਹ ਕਰਾਉਣ ਦੀ ਯੋਜਨਾ  ਬਾਰੇ ਕੀ ਸੋਚਦੀ ਹੈ ਤਾਂ ਫੀਫਾ ਦੇ ਟੂਰਨਾਮੈਂਟ ਪ੍ਰਮੁੱਖ ਜੈਮੀ ਯਾਰਜਾ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੇ ਵਿਚਾਰ ਦਾ ਸਵਾਗਤ ਨਹੀਂ ਕੀਤਾ ਗਿਆ।

Be the first to comment

Leave a Reply