‘ਭਾਰਤ-ਏ’ ਟੀਮ ਦੀ ਜਿਤ ਦੇ ਹੀਰੋ ਰਹੇ ਸ਼ਰੇਅਸ ਅਈਅਰ

ਨਵੀਂ ਦਿੱਲੀ— ਦੱਖਣੀ ਅਫਰੀਕਾ ਖਿਲਾਫ ‘ਭਾਰਤ-ਏ’ ਟੀਮ ਦੀ ਜਿਤ ਦੇ ਹੀਰੋ ਰਹੇ ਸ਼ਰੇਅਸ ਅਈਅਰ ਇਕ ਅਜਿਹੇ ਕ੍ਰਿਕਟਰ ਹਨ ਜਿਨ੍ਹਾਂ ਨੇ ਥੋੜੇ ਸਮੇਂ ਵਿਚ ਭਾਰਤੀ ਕ੍ਰਿਕਟ ਵਿਚ ਇਕ ਖਾਸ ਜਗ੍ਹਾ ਬਣਾ ਲਈ ਹੈ। ਅਈਅਰ ਨੇ ਦੱਖਣੀ ਅਫਰੀਕਾ ਖਿਲਾਫ 140 ਦੌੜਾਂ ਬਣਾ ਕੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ। ਅਈਅਰ ਸਭ ਤੋਂ ਘੱਟ ਉਮਰ ਵਿਚ ਕਰੋੜਪਤੀ ਬਣਨ ਵਾਲੇ ਕ੍ਰਿਕਟਰ ਵੀ ਹਨ।
22 ਸਾਲ ਦੇ ਅਈਅਰ ਦੇ ਪ੍ਰਜਰਸ਼ਨ ਦੀ ਵਜ੍ਹਾ ਨਾਲ ਉਨ੍ਹਾਂ ਦੀ ਤੁਲਨਾ ਦਿੱਗਜ ਕ੍ਰਿਕਟਰ ਵਰਿੰਦਰ ਸਹਿਵਾਗ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਕ੍ਰਿਕਟਰ ਛੋਟਾ ਵੀਰੂ ਵੀ ਕਹਿੰਦੇ ਹਨ। ਅਈਅਰ ਦਾ ਕ੍ਰਿਕਟ ਕਰੀਅਰ ਆਈ.ਪੀ.ਐਲ. ਤੋਂ ਚਮਕਿਆ ਸੀ ਅਤੇ 19 ਸਾਲ ਦੀ ਉਮਰ ਵਿਚ ਉਹ ਕਰੋੜਪਤੀ ਬਣ ਗਏ ਸਨ। 2015 ਦੇ ਆਈ.ਪੀ.ਐਲ. ਵਿਚ ਦਿੱਲੀ ਡੇਅਰ ਡੇਵਿਲਸ ਨੇ ਉਨ੍ਹਾਂ ਨੂੰ 2.6 ਕਰੋੜ ਰੁਪਏ ਦੀ ਹੈਰਾਨ ਕਰਨ ਵਾਲੀ ਕੀਮਤ ਉੱਤੇ ਖਰੀਦਿਆ ਸੀ।
ਸ਼ਰੇਅਸ ਦੇ ਪਿਤਾ ਸੰਤੋਸ਼ ਅਈਅਰ ਨੇ ਘੱਟ ਉਮਰ ਵਿਚ ਕ੍ਰਿਕਟ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਦੇਖ ਲਈ ਸੀ। ਸੰਤੋਸ਼ ਮੁਤਾਬਕ, ਮੈਂ ਘਰ ‘ਚ ਹੀ ਉਸਨੂੰ ਗੇਂਦਬਾਜ਼ੀ ਕਰਦਾ ਸੀ, ਜਿਵੇਂ ਕੋਈ ਵੀ ਦੂਜਾ ਪਿਤਾ ਆਪਣੇ ਬੇਟੇ ਨੂੰ ਕਰਦਾ ਹੈ। ਉਹ ਹਮੇਸ਼ਾ ਪੂਰੀ ਤਾਕਤ ਨਾਲ ਗੇਂਦ ਨੂੰ ਮਾਰਨਾ ਚਾਹੁੰਦਾ ਸੀ। ਇਹ ਕੁਦਰਤੀ ਸੀ। 8 ਸਾਲ ਦੀ ਉਮਰ ਵਿੱਚ ਸ਼ਰੇਅਸ ਨੇ ਇੰਡੀਅਨ ਜਿਮਖਾਨਾ ਵਿਚ 46 ਗੇਂਦਾਂ ਵਿਚ ਸੈਂਕੜਾ ਲਗਾ ਕੇ ਸਾਰਿਆਂ ਨੂੰ ਹੈਰਾਨ ਰਪ ਦਿੱਤਾ ਸੀ। ਬਿਜ਼ਨੈੱਸਮੈਨ ਹੋਣ ਕਾਰਨ ਸ਼ਰੇਅਸ ਦੇ ਪਿਤਾ ਕਾਫ਼ੀ ਸਮਾਂ ਘਰ ਤੋਂ ਬਾਹਰ ਰਹਿੰਦੇ ਸਨ, ਪਰ ਉਨ੍ਹਾਂ ਨੇ ਜਲਦੀ ਹੀ ਉਨ੍ਹਾਂ ਦੀ ਕ੍ਰਿਕਟ ਕੋਚਿੰਗ ਲਗਵਾ ਦਿੱਤੀ ਸੀ।

Be the first to comment

Leave a Reply