ਭਾਰਤ ਕਿਉਂ ਨਹੀਂ ਅਫਗਾਨਿ ‘ਚ ਭੇਜਦਾ ਆਪਣੀ ਫੌਜ, ਅਮਰੀਕੀ ਰੱਖਿਆ ਮੰਤਰੀ ਨੇ ਦੱਸਿਆ ਵੱਡਾ ਕਾਰਨ

ਵਾਸ਼ਿੰਗਟਨ -ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਕਿਹਾ ਕਿ ਅਫਗਾਨਿਸਤਾਨ ‘ਚ ਆਪਣੀ ਫੌਜ ਨਾ ਭੇਜਣ ਦਾ ਭਾਰਤ ਦਾ ਫੈਸਲਾ ਪਾਕਿਸਤਾਨ ਦੀਆਂ ਚਿੰਤਾਵਾਂ ਦੀ ਵਜ੍ਹਾ ਤੋਂ ਹੈ, ਕਿਉਂਕਿ ਇਸ ਖੇਤਰ ‘ਚ ਨਵੀਆਂ ਸਮੱਸਿਆਵਾਂ ਪੈਦਾ ਹੋਣਗੀਆਂ। ਮੈਟਿਸ ਨੇ ਸਦਨ ਦੀ ਹਥਿਆਰ ਸੇਵਾ ਕਮੇਟੀ ‘ਚ ਸਾਂਸਦਾਂ ਸਾਹਮਣੇ ਯੁੱਧਗ੍ਰਸਤ ਅਫ਼ਗਾਨਿਸਤਾਨ ਦੀ ਮੱਦਦ ‘ਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਵੀਂ ਦਿੱਲੀ ਨੇ ਅਫਗਾਨਿਸਤਾਨ ਦੀ ਮੱਦਦ ਕਰਨ ਦੀ ਦਿਸ਼ਾ ‘ਚ ਬਹੁਪੱਖ਼ੀ ਰਵੱਈਆ ਅਪਣਾਇਆ ਹੈ। ਉਨ੍ਹਾਂ ਨੇ ਦੱਖਣੀ ਏਸ਼ੀਆ ‘ਤੇ ਕਾਂਗਰਸ ਦੀ ਸੁਣਵਾਈ ਦੌਰਾਨ ਸਾਂਸਦ ਡਗ ਲੈਸਬਰਨ ਦੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਇਹ ਅਸਲ ‘ਚ ਇੱਕ ਬਹੁਤ ਹੀ ਬਹੁਪੱਖ਼ੀ ਰਵੱਈਆ ਹੈ। ਮੈਟਿਸ ਨੇ ਕਿਹਾ, ਅਸੀਂ ਇਸ ਨੂੰ ਇੱਕ ਸਮਾਂਵੇਸੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਉਨ੍ਹਾਂ ‘ਚ ਅਜਿਹੀ ਕੋਈ ਭਾਵਨਾ ਨਹੀਂ ਭਰਨਾ ਚਾਹੁੰਦੇ ਕਿ ਉਹ ਪੱਛਮੀ ਪੱਖ਼ ਵੱਲੋਂ ਕਿਸੇ ਭਾਰਤੀ ਫੌਜੀ ਨੂੰ ਲੈ ਕੇ ਸਹਿਜ ਨਹੀਂ ਹਨ। ਅਮਰੀਕੀ ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਜ਼ਾਦ ਸਰਹੱਦ ਵਪਾਰ ਤੋਂ ਖੇਤਰੀ ਸਥਿਰਤਾ ਲਿਆਉਣ ‘ਚ ਮੱਦਦ ਮਿਲੇਗੀ।

Be the first to comment

Leave a Reply