ਭਾਰਤ ‘ਚ ਕੀਤੀ ਜਾਂਦੀ ਹੈ ਫੇਸਬੁੱਕ ਦੀ ਜ਼ਿਆਦਾ ਵਰਤੋਂ

ਨਵੀਂ ਦਿੱਲੀ— ਪਿਛਲੇ 6 ਮਹੀਨਿਆਂ ‘ਚ ਦੇਸ਼ ‘ਚ ਫੇਸਬੁੱਕ ‘ਤੇ ਸਰਗਰਮ ਲੋਕਾਂ ਦੀ ਗਿਣਤੀ 27 ਫੀਸਦੀ ਵਧ ਕੇ 24 ਕਰੋੜ 10 ਲੱਖ ਦੇ ਪਾਰ ਪੁੱਜ ਗਈ ਹੈ ਅਤੇ ਹੁਣ ਇਸ ਮਾਮਲੇ ‘ਚ ਭਾਰਤ ਅਮਰੀਕਾ ਨੂੰ ਪਛਾੜ ਕੇ ਦੁਨੀਆ ‘ਚ ਪਹਿਲੇ ਸਥਾਨ ‘ਤੇ ਪੁੱਜ ਗਿਆ ਹੈ। ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਵੀਰਵਾਰ ਨੂੰ ਇਕ ਰਿਪੋਰਟ ‘ਚ ਇਹ ਗੱਲ ਕਹੀ ਹੈ। ਇਸ ਰਿਪੋਰਟ ਦੇ ਹਵਾਲੇ ਤੋਂ ਕਿਹਾ ਹੈ ਕਿ 6 ਮਹੀਨਿਆਂ ‘ਚ ਭਾਰਤ ‘ਚ ਫੇਸਬੁੱਕ ‘ਤੇ ਸਰਗਰਮ ਲੋਕਾਂ ਦੀ ਗਿਣਤੀ 5 ਕਰੋੜ ਵਧੀ ਹੈ। ਉਸ ਨੇ ਦੱਸਿਆ ਇਕ 13 ਜੁਲਾਈ ਨੂੰ ਅਮਰੀਕਾ ‘ਚ 24 ਕਰੋੜ ਲੋਕ ਫੇਸਬੁੱਕ ‘ਤੇ ਸਰਗਰਮ ਸਨ, ਜਦੋਂ ਕਿ ਭਾਰਤ ‘ਚ ਉਨ੍ਹਾਂ ਦੀ ਗਿਣਤੀ 24 ਕਰੋੜ 10 ਲੱਖ ਰਹੀ। ਕੁਝ ਦਿਨ ਪਹਿਲਾਂ ਹੀ ਫੇਸਬੁੱਕ ਨੇ ਐਲਾਨ ਕੀਤਾ ਸੀ ਕਿ ਦੁਨੀਆ ਭਰ ‘ਚ ਉਸ ਦੇ ਸਰਗਰਮ ਉਪਯੋਗਕਰਤਾਵਾਂ ਦੀ ਗਿਣਤੀ 2 ਖਰਬ ਦੇ ਪਾਰ ਪੁੱਜ ਚੁਕੀ ਹੈ। ਇਸ ‘ਚ ਇਸ ਸਾਲ ਹੁਣ ਤੱਕ ਦੋਹਾਂ ਦੇਸ਼ਾਂ ‘ਚ ਉਸ ਦੇ ਉਪਯੋਗਕਰਤਾਵਾਂ ਦੀ ਗਿਣਤੀ ਵਧੀ ਹੈ ਪਰ ਭਾਰਤ ‘ਚ ਇਸ ਦੇ ਵਧਣ ਦੀ ਰਫ਼ਤਾਰ ਅਮਰੀਕਾ ਦੀ ਤੁਲਨਾ ‘ਚ ਦੁੱਗਣੀ ਹੈ। ਅਮਰੀਕਾ ‘ਚ ਇਸ ਦੌਰਾਨ ਉਨ੍ਹਾਂ ਦੀ ਗਿਣਤੀ 12 ਫੀਸਦੀ ਯਾਨੀ 2.6 ਲੱਖ ਵਧੀ ਹੈ।

Be the first to comment

Leave a Reply