ਭਾਰਤ ਚ ਘੱਟਦਾ ਜਾ ਰਿਹਾ ਹੈ ਪਾਣੀ ਦਾ ਪੱਧਰ

ਨਵੀ ਦਿੱਲੀ — ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਧਿਐਨ ਨਾਲ ਭਾਰਤ ‘ਚ ਜਲ ਸੰਕਟ ਨੂੰ ਲੈ ਕੇ ਜਾਣੂ ਕਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ‘ਚ ਭਾਰਤ ਨੂੰ ਉਨ੍ਹਾਂ ਸੰਵੇਦਨਸ਼ੀਲ ਥਾਂਵਾਂ ‘ਚ ਸ਼ਾਮਲ ਕੀਤਾ ਗਿਆ ਹੈ, ਜਿੱਥੇ ਜਲ ਸਰੋਤਾਂ ‘ਚ ਤਾਜ਼ੇ ਪਾਣੀ ਦੀ ਉਪਲਬੱਧਤਾ ਘਟ ਰਹੀ ਹੈ। ਇਸ ਤਰ੍ਹਾਂ ਦਾ ਇਹ ਪਹਿਲਾ ਅਧਿਐਨ ਹੈ ਜਿਸ ‘ਚ ਧਰਤੀ ਦੀ ਨਿਗਰਾਨੀ ਕਰਨ ਵਾਲੀ ਨਾਸਾ ਦੀ ਸੈਟੇਲਾਈਟ ਦਾ ਇਸਤੇਮਾਲ ਕੀਤਾ ਗਿਆ ਹੈ।ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੇ ਵਿਗਿਆਨਕਾਂ ਨੇ ਮਨੁੱਖੀ ਗਤੀਵਿਧੀਆਂ ਦੇ ਡਾਟਾ ‘ਚੋਂ ਉਨ੍ਹਾਂ ਥਾਂਵਾਂ ਦਾ ਪਤਾ ਲਾਇਆ ਜਿੱਥੇ ਤਾਜ਼ੇ ਪਾਣੀ ਦੀ ਉਪਲੱਬਤਾ ‘ਚ ਬਦਲਾਅ ਆ ਰਿਹਾ ਹੈ। ਇਸ ਦਾ ਕਾਰਨ ਜਾਣਨ ਦਾ ਯਤਨ ਕੀਤਾ ਗਿਆ ਹੈ, ਅਧਿਐਨ ਤੋਂ ਇਹ ਵੀ ਜ਼ਾਹਿਰ ਹੋਇਆ ਕਿ ਧਰਤੀ ਨੇ ਉਨ੍ਹਾਂ ਭੂ-ਭਾਗਾਂ ‘ਚ ਪਾਣੀ ਦੀ ਉਪਲੱਬਧਤਾ ਵਧ ਰਹੀ ਹੈ ਜਿੱਥੇ ਕੋਈ ਜਲ ਸੰਕਟ ਨਹੀਂ ਹੈ। ਜਦਕਿ ਪਾਣੀ ਦੀ ਕਮੀ ਵਾਲੇ ਇਲਾਕੇ ਹੋਰ ਸੁਕ ਰਹੇ ਹਨ। ਇਸ ਦੇ ਲਈ ਮਨੁੱਖੀ ਜਲ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਸਮੇਤ ਕਈ ਕਾਰਨ ਹੋ ਸਕਦੇ ਹਨ।