ਭਾਰਤ ਜਗਾਓ ਅੰਦੋਲਨ ਤੇ ਮੋਦੀ ਸਰਕਾਰ ਖਿਲਾਫ਼ ਮੋਮਬੱਤੀਆਂ ਜਗਾ ਕੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ :   ਭਾਰਤ ਜਗਾਓ ਅੰਦੋਲਨ ਤੇ ਲੇਬਰ ਪਾਰਟੀ ਵੱਲੋਂ ਅੱਜ ਇਥੇ ਔਰਤਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਸੈਨੇਟਰੀ ਨੈਪਕਿਨਜ਼ ‘ਤੇ 12 ਫੀਸਦੀ ਜੀ. ਐੱਸ. ਟੀ. ਲਾਏ ਜਾਣ ਦੇ ਵਿਰੋਧ ਵਿਚ ਮੋਦੀ ਸਰਕਾਰ ਖਿਲਾਫ਼ ਮੋਮਬੱਤੀਆਂ ਜਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ ਸੈਨੇਟਰੀ ਨੈਪਕਿਨਜ਼ ‘ਤੇ ਜੀ. ਐੱਸ. ਟੀ. ਲਾਉਣ ਦੇ ਫੈਸਲੇ ‘ਤੇ ਮੁੜ ਵਿਚਾਰ ਕੀਤਾ ਜਾਵੇ। ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ, ਸਿਟੀਜ਼ਨ ਵੈੱਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਓਮ ਪ੍ਰਕਾਸ਼ ਸੈਣੀ, ਨੈਸ਼ਨਲ ਐਜੂਕੇਸ਼ਨ ਮੂਵਮੈਂਟ ਦੇ ਉਪ ਪ੍ਰਧਾਨ ਵਿਕਰਾਂਤ ਕਪੂਰ, ਗੋਨੀ ਕੁਮਾਰ, ਮਨਜਿੰਦਰ ਕੁਮਾਰ, ਬਿੰਦਰਪਾਲ, ਨਿਸ਼ਾ ਰਾਣੀ, ਮਦਨ ਪਾਲ ਸ਼ਰਮਾ ਆਦਿ ਨੇ ਕਿਹਾ ਕਿ ਔਰਤਾਂ ਵੱਲੋਂ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਵਸਤਾਂ ਬਿੰਦੀਆਂ, ਸਿੰਧੂਰ, ਚੂੜੀਆਂ ਆਦਿ ਨੂੰ ਜੀ. ਐੱਸ. ਟੀ. ਤੋਂ ਮੁਕਤ ਕੀਤਾ ਗਿਆ ਹੈ ਪਰ ਸੈਨੇਟਰੀ ਨੈਪਕਿਨਜ਼ ਨੂੰ 12 ਫੀਸਦੀ ਵਾਲੇ ਸਲੈਬ ‘ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਸਪੱਸ਼ਟ ਹੁੰਦਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਹ ਸਰਕਾਰ ਔਰਤ ਵਿਰੋਧੀ ਹੈ।
ਮੋਮਬੱਤੀ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਨੂੰ ਭੇਜਣ ਲਈ ਇਕ ਮੰਗ-ਪੱਤਰ ਵੀ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ।

Be the first to comment

Leave a Reply

Your email address will not be published.


*