ਭਾਰਤ ‘ਤੇ ਅੱਤਵਾਦੀ ਹਮਲਿਆਂ ਬਾਰੇ ਅਮਰੀਕਾ ਵੱਲੋਂ ਵੱਡਾ ਖੁਲਾਸਾ

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇਕੱਠੇ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2016 ਦੌਰਾਨ ਜਿਨ੍ਹਾਂ ਦੇਸ਼ਾਂ ਵਿੱਚ ਜ਼ਿਆਦਾ ਗਿਣਤੀ ‘ਚ ਅੱਤਵਾਦੀ ਹਮਲੇ ਹੋਏ, ਉਨ੍ਹਾਂ ਵਿੱਚ ਭਾਰਤ ਤੀਜੇ ਸਥਾਨ ਉੱਤੇ ਹੈ। ਜਦਕਿ ਪਾਕਿਸਤਾਨ ਚੌਥੇ ਸਥਾਨ ਉੱਤੇ ਚੱਲਿਆ ਗਿਆ ਹੈ। ਵਿਦੇਸ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸਭ ਤੋਂ ਜ਼ਿਆਦਾ 2965 ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰਨ ਵਾਲਾ ਇਰਾਕ ਪਹਿਲੇ ਜਦਕਿ 1340 ਹਮਲਿਆਂ ਨਾਲ ਅਫਗਾਨਿਸਤਾਨ ਦੂਜੇ ਸਥਾਨ ‘ਤੇ ਰਿਹਾ। ਭਾਰਤ ‘ਚ 927 ਅੱਤਵਾਦੀ ਹਮਲੇ ਹੋਏ ਤੇ ਉਹ ਤੀਜੇ ਸਥਾਨ ‘ਤੇ ਰਿਹਾ। ਜਦਕਿ 734 ਅੱਤਵਾਦੀ ਹਮਲਿਆਂ ਦਾ ਗਵਾਹ ਬਣਿਆ ਪਾਕਿਸਤਾਨ ਚੌਥੇ ਸਥਾਨ ‘ਤੇ ਰਿਹਾ।

ਵਿਭਾਗ ਦਾ ਕਹਿਣਾ ਹੈ ਕਿ 2016 ‘ਚ ਭਾਰਤ ‘ਚ ਅੱਧ ਨਾਲੋਂ ਜ਼ਿਆਦਾ ਹਮਲੇ ਤਾਂ ਚਾਰ ਰਾਜਾਂ, ਜੰਮੂ-ਕਸ਼ਮੀਰ (19%), ਛੱਤੀਸਗੜ੍ਹ (18%), ਮਣੀਪੁਰ (12%) ਤੇ ਝਾਰਖੰਡ (10%) ਹੋਏ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ 2016 ‘ਚ ਭਾਰਤ ਅੰਦਰ ਅੱਤਵਾਦੀ ਹਮਲਿਆਂ ‘ਚ 16 ਫੀਸਦ ਵਾਧਾ ਹੋਇਆ ਤੇ ਕੁੱਲ ਮੌਤਾਂ ਦੀ ਗਿਣਤੀ 17 ਫੀਸਦ ਵਧੀ। ਸਾਲ 2016 ‘ਚ ਸਭ ਤੋਂ ਜ਼ਿਆਦਾ ਅੱਤਵਾਦੀ ਹਮਲਿਆਂ ਦੇ ਮਾਮਲੇ ‘ਚ ਭਾਰਤ ਭਲੇ ਹੀ ਤੀਜੇ ਸਥਾਨ ‘ਤੇ ਰਿਹਾ ਪਰ ਹਮਲਿਆਂ ‘ਚ ਹੋਏ ਨੁਕਸਾਨ ਦਾ ਪੱਧਰ ਅੱਤਵਾਦੀ ਹਿੰਸਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੂਜੇ ਦੇਸ਼ ਦੇ ਮੁਕਾਬਲਤਨ ਘੱਟ ਰਿਹਾ।

ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ‘ਚ 2016 ਵਿੱਚ ਹੋਏ ਪ੍ਰਤੀ ਹਮਲਿਆਂ ‘ਚ ਔਸਤਨ 0.4 ਮੌਤ ਹੋਈ ਜਦਕਿ ਦੁਨੀਆਂ ਭਰ ‘ਚ ਹੋਈ ਹਮਲਿਆਂ ‘ਚ ਔਸਤਨ 2.4 ਮੌਤਾਂ ਹੋਈਆਂ। ਵਿਭਾਗ ਨੇ ਕਿਹਾ ਕਿ ਭਾਰਤ ‘ਚ 2016 ਵਿੱਚ ਸਭ ਤੋਂ ਜਾਨਲੇਵਾ ਹਮਲਾ ਜੁਲਾਈ ਦੇ ਮਹੀਨੇ ‘ਚ ਹੋਇਆ। ਜਦ ਸੀਪੀਆਈ (ਮਾਓਵਾਦੀ) ਨੇ ਬਿਹਾਰ ‘ਚ ਸੀਆਰਪੀਐਫ ਦੇ ਜਵਾਨਾਂ ‘ਤੇ ਵਿਸਫੋਟਕਾਂ ਤੇ ਗੋਲੀਆਂ ਨਾਲ ਹਮਲਾ ਕੀਤਾ। ਇਸ ਘਟਨਾ ‘ਚ ਛੇ ਨਕਸਲੀਆਂ ਸਮੇਤ 16 ਲੋਕ ਮਾਰੇ ਗਏ ਸੀ।

Be the first to comment

Leave a Reply