ਭਾਰਤ ਤੇ ਰੂਸ ਵਿਚਾਲੇ 200 ਹੈਲੀਕਾਪਟਰਾਂ ਦੀ ਸਪਲਾਈ ਦਾ ਸਮਝੌਤਾ

ਮਾਸਕੋ: ਬਹੁ-ਉਦੇਸ਼ੀ ਕੋਮੋਵ ਲੜਾਕੂ ਹੈਲੀਕਾਪਟਰ ਭਾਰਤ ਨੂੰ ਦੋ ਸਾਲਾਂ ‘ਚ ਮਿਲਣੇ ਸ਼ੁਰੂ ਹੋ ਜਾਣਗੇ। ਭਾਰਤ ਤੇ ਰੂਸ ਵਿਚਾਲੇ 200 ਹੈਲੀਕਾਪਟਰਾਂ ਦੀ ਸਪਲਾਈ ਦਾ ਸਮਝੌਤਾ ਹੋਇਆ ਹੈ। ਇਹ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਇਹ ਜਾਣਕਾਰੀ ਰੋਸਟੇਕ ਸਟੇਟ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਸਰਗੇਈ ਚੇਮੇਜੋਵ ਨੇ ਦਿੱਤੀ ਹੈ। ਕੋਮੋਵ ਹੈਲੀਕਾਪਟਰ ਦਾ ਨਿਰਮਾਣ ਇਹੀ ਰੂਸੀ ਕੰਪਨੀ ਕਰਦੀ ਹੈ।

ਚੇਮੇਜੋਵ ਮੁਤਾਬਕ ਕੰਪਨੀ ਭਾਰਤੀ ਰੱਖਿਆ ਮੰਤਰਾਲੇ ਦੇ ਇੱਕ ਰਸਮੀ ਬਿਨੈ ਦੀ ਉਡੀਕ ਕਰ ਰਹੀ ਹੈ। ਇਸ ਤੋਂ ਬਾਅਦ ਉਹ ਹੈਲੀਕਾਪਟਰ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਬਿਨੈ ਪ੍ਰਾਪਤ ਹੋਣ ਤੋਂ ਦੋ ਸਾਲ ਬਾਅਦ ਪਹਿਲੀ ਖੇਪ ਦੀ ਸਪਲਾਈ ਹੋ ਸਕੇਗੀ। ਭਾਰਤ ਤੇ ਰੂਸ ਵਿਚਾਲੇ ਇਨ੍ਹਾਂ ਹੈਲੀਕਾਪਟਰਾਂ ਦੀ ਸਪਲਾਈ ਦੇ ਸਿਲਸਿਲੇ ‘ਚ ਇੱਕ ਅਰਬ ਡਾਲਰ ਦਾ ਸਮਝੌਤਾ ਹੋਇਆ ਹੈ। ਇਸ ਸਮਝੌਤੇ ਤਹਿਤ 40 ਹੈਲੀਕਾਪਟਰ ਰੂਸ ਤੋਂ ਤਿਆਰ ਹੋ ਕੇ ਆਉਣੇ ਹਨ ਜਦਕਿ 160 ਹੈਲੀਕਾਪਟਰ ਮੇਕ ਇਨ ਇੰਡੀਆ ਮੁਹਿੰਮ ਤਹਿਤ ਭਾਰਤ ‘ਚ ਬਣਨਗੇ।

ਚੇਮੇਜੋਵ ਮੁਤਾਬਕ ਭਾਰਤ ‘ਚ ਇਨ੍ਹਾਂ ਦਾ ਨਿਰਮਾਣ ਬੈਂਗਲੁਰੂ ਵਿੱਚ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੇ ਉਸੇ ਕਾਰਖਾਨੇ ‘ਚ ਹੋ ਸਕਦਾ ਹੈ ਜਿੱਥੇ ਐਸਯੂ 30 ਐਮਕੇਆਈ ਦੀ ਅਸੈਂਬਿਲੰਗ ਹੁੰਦੀ ਹੈ। ਸਮਝੌਤੇ ਮੁਤਾਬਕ ਭਾਰਤ ‘ਚ ਕੋਮੋਵ ਦਾ ਨਿਰਮਾਣ ਕਰਨ ਵਾਲੀ ਕੰਪਨੀ ‘ਚ ਭਾਰਤ ਦੀ 51 ਫ਼ੀਸਦੀ ਹਿੱਸੇਦਾਰੀ ਤੇ ਰੂਸ ਦੀ 49 ਫ਼ੀਸਦੀ ਹਿੱਸੇਦਾਰੀ ਹੋਵੇਗੀ। ਹੈਲੀਕਾਪਟਰ ਤਿਆਰ ਕਰਨ ਦੇ ਕੰਮ ‘ਚ ਕੁਝ ਨਿੱਜੀ ਕੰਪਨੀਆਂ ਦੀ ਵੀ ਮਦਦ ਲੈਣੀ ਪੈ ਸਕਦੀ ਹੈ। ਰੋਸਟੇਕ ਇਸ ਦੇ ਲਈ ਤਿਆਰ ਹੈ। ਕੰਪਨੀ ਦੇ ਹੈਲੀਕਾਪਟਰਾਂ ਦੀ ਜ਼ਿਆਦਾਤਰ ਸਪਲਾਈ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ, ਭਾਰਤ ਤੇ ਚੀਨ ਨੂੰ ਹੁੰਦੀ ਹੈ।

Be the first to comment

Leave a Reply