ਭਾਰਤ ਦਾ ਪਹਿਲਾ ਸੈਟੇਲਾਈਟ ‘ਆਰਿਆਭੱਟ’ ਬਣਾਉਣ ਵਾਲੇ ਵਿਗਿਆਨੀ ਦਾ ਦਿਹਾਂਤ, ਪੀ.ਐੱਮ. ਨੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ  – ਇਸਰੋ ਦੇ ਮੁਖੀ ਰਹੇ ਪ੍ਰੋਫੈਸਰ ਯੂ.ਆਰ. ਰਾਵ ਦੇ ਦਿਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਯੂ.ਆਰ. ਰਾਵ ਭਾਰਤ ਦੀ ਸੈਟੇਲਾਈਟ ਕ੍ਰਾਂਤੀ ਦੇ ਨਿਰਮਾਤਾ ਸਨ। ਉਨ੍ਹਾਂ ਦੀ ਅਗਵਾਈ ‘ਚ ਹੀ ਭਾਰਤ ਦਾ ਪਹਿਲਾ ਸੈਟੇਲਾਈਟ ‘ਆਰਿਆਭੱਟ’ ਪੁਲਾੜ ‘ਚ ਭੇਜਿਆ ਗਿਆ ਸੀ। ਪ੍ਰੋਫੈਸਰ ਯੂ.ਆਰ. ਰਾਵ ਦਾ ਪੂਰਾ ਨਾਂ ਉੱਡਪੀ ਰਾਮਚੰਦਰ ਰਾਵ ਸੀ ਅਤੇ ਸਾਲ 1976 ‘ਚ ਹੀ ਪਦਮਾਭੂਸ਼ਣ ਨਾਲ ਸਨਮਾਨਿਤ ਹੋਣ ਤੋਂ ਇਲਾਵਾ ਪਿਛਲੇ ਸਾਲ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਾ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਾਮਿਕਸ ਰੇ ਸਾਇੰਟਿਸਟ ਦੇ ਤੌਰ ‘ਤੇ ਕੀਤੀ ਸੀ ਪਰ 1972 ਤੋਂ ਉਹ ਭਾਰਤ ਦੇ ਸੈਟੇਲਾਈਟ ਪ੍ਰੋਗਰਾਮ ਨਾਲ ਜੁੜ ਗਏ। ਉਨ੍ਹਾਂ ਦੀ ਹੀ ਅਗਵਾਈ ‘ਚ ਭਾਰਤ ਦਾ ਪਹਿਲਾ ਸੈਟੇਲਾਈਟ ‘ਆਰਿਆਭੱਟ’ 1975 ‘ਚ ਬਣਾਇਆ ਗਿਆ ਸੀ ਅਤੇ ਪੁਲਾੜ ‘ਚ ਪਹੁੰਚਾਉਣ ‘ਚ ਸਫਲਤਾ ਹਾਸਲ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੀ ਹੀ ਅਗਵਾਈ ‘ਚ 18 ਹੋਰ ਸੈਟੇਲਾਈਟ ਬਣਾਏ ਗਏ, ਜਿਨ੍ਹਾਂ ‘ਚ ਭਾਸਕਰ, ਐਪਲ, ਰੋਹਿਣੀ, ਇਨਸੈੱਟ-1 ਅਤੇ ਇਨਸੈੱਟ-2 ਵਰਗੇ ਸੈਟੇਲਾਈਟ ਸ਼ਾਮਲ ਹਨ। ਪ੍ਰੋਫੈਸਰ ਰਾਵ ਨੇ ਸਾਲ 1985 ‘ਚ ਪੁਲਾੜ ਵਿਭਾਗ ਦੀ ਕਮਾਨ ਸੰਭਾਲੀ ਅਤੇ ਉਨ੍ਹਾਂ ਦੀ ਅਗਵਾਈ ‘ਚ ਦੇਸ਼ ਦੇ ਆਪਣੇ ਰਾਕੇਟ ਟੈਕਨਾਲੋਜੀ ਦਾ ਵਿਕਾਸ ਹੋਇਆ। ਭਾਰਤ ਨੇ ਸਾਲ 1992 ‘ਚ ਆਪਣੇ ਪਹਿਲੇ ਰਾਕੇਟ ਏ.ਐੱਸ.ਐੱਲ.ਵੀ. ਦਾ ਪ੍ਰੀਖਣ ਕੀਤਾ ਅਤੇ ਬਾਅਦ ‘ਚ ਪੀ.ਐੱਸ.ਐੱਲ.ਵੀ. ਬਣਾਇਆ। ਇਸ ਤੋਂ ਬਾਅਦ ਭਾਰਤ ਨੇ ਜੀ.ਐੱਸ.ਐੱਲ.ਵੀ. ਦਾ ਨਿਰਮਾਣ ਕਰਕੇ ਪੂਰੀ ਦੁਨੀਆ ‘ਚ ਆਪਣੀ ਤਕਨੀਕੀ ਦਾ ਲੋਹਾ ਮਨਵਾਇਆ ਅਤੇ ਦੂਜੇ ਦੇਸ਼ਾਂ ਦੇ ਸੈਟੇਲਾਈਟਾਂ ਨੂੰ ਵੀ ਪੁਲਾੜ ‘ਚ ਪਹੁੰਚਾਇਆ। ਉਨ੍ਹਾਂ ਨੇ  ਕਈ ਕਿਤਾਬਾਂ ਵੀ ਲਿਖਿਆ, ਜਿਨ੍ਹਾਂ ‘ਚ ‘ਫਿਜਿਕਸ ਆਫ ਦਿ ਕਮਿਊਨਿਕੇਸ਼ਨ’, ਸਪੇਸ ਐਂਡ ਏਜੰਡਾ 21-ਕੇਅਰਿੰਗ ਫਾਰ ਦਿ ਪਲੇਨੇਟ ਅਰਥ’ ਅਤੇ ਸਪੇਸ ਟੈਕਨਾਲੋਜੀ ਫਾਰ ਸਸਟੇਨੇਬਲ ਡਿਵੈਲੇਪਮੈਂਟ’ ਵਰਗੀਆਂ ਕਿਤਾਬਾਂ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਫੈਸਰ ਯੂ.ਆਰ. ਰਾਵ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਯੂ.ਆਰ. ਰਾਵ ਦੇ ਯੋਗਦਾਨ ਨੂੰ ਦੇਸ਼ ਕਦੇ ਨਹੀਂ ਭੁੱਲ ਸਕੇਗਾ

Be the first to comment

Leave a Reply