ਭਾਰਤ ਦਾ ਪ੍ਰਮਾਣੂੰ ਹਥਿਆਰ ਪ੍ਰੋਗਰਾਮ ਦੁਨੀਆਂ ਵਿਚ ਸੱਭ ਤੋਂ ਤੇਜ਼ੀ ਨਾਲ ਵਧਦਾ ਪ੍ਰੋਗਰਾਮ – ਪਾਕਿਸਤਾਨ

ਇਸਲਾਮਾਬਾਦ – ਪਾਕਿਸਤਾਨ ਨੇ ਭਾਰਤ ‘ਤੇ ਦੋਸ਼ ਲਾਇਆ ਹੈ ਕਿ ਉਹ ਪ੍ਰਮਾਣੂ ਸਮੱਗਰੀਆਂ ਦਾ ਇਸਤੇਮਾਲ ਬਣਾਉਣ ਲਈ ਕਰਦਾ ਆ ਰਿਹਾ ਹੈ ਜਿਹੜਾ ਸ਼ਾਂਤੀਪੂਰਣ ਉਦੇਸ਼ ਲਈ ਹਾਸਲ ਕੀਤੇ ਸਨ। ਪਾਕਿਸਤਾਨੀ ਵਿਦੇਸ਼ ਵਿਭਾਗ ਦੇ ਬੁਲਾਰੇ ਨਫ਼ੀਸ ਜਕਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਈ ਦਹਾਕਿਆਂ ਤੋਂ ਭਾਰਤ ਵਲੋਂ ਇੰਪੋਰਟ ਪ੍ਰਮਾਣੂ ਈਧਨ, ਉਪਕਰਣ ਅਤੇ ਤਕਨਾਲੋਜੀ ਨੂੰ ਦੂਜੇ ਮਕਸਦ ਲਈ ਇਸਤੇਮਾਲ ਕਰਨ ਦੇ ਖ਼ਤਰਿਆਂ ਵਲ ਧਿਆਨ ਦਿਵਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੱਥ ਨੂੰ ਵੱਡੇ ਪੈਮਾਨੇ ‘ਤੇ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ ਕਿ ਭਾਰਤ ਦਾ ਪ੍ਰਮਾਣੂੰ ਹਥਿਆਰ ਪ੍ਰੋਗਰਾਮ ਦੁਨੀਆਂ ਵਿਚ ਸੱਭ ਤੋਂ ਤੇਜ਼ੀ ਨਾਲ ਵਧਦਾ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰੀਪੋਰਟ ਅਤੇ ਦੂਜੇ ਦਸਤਾਵੇਜ਼ ਇਸ ‘ਅਨਦੇਖੇ ਤੱਥ’ ਦੀ ਪੁਸ਼ਟੀ ਕਰਦੇ ਹਨ ਕਿ ਭਾਰਤ ਦਾ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੁਨੀਆਂ ਦਾ ਸੱਭ ਤੋਂ ਤੇਜ਼ੀ ਨਾਲ ਵਧਣ ਵਾਲਾ ਪ੍ਰੋਗਰਾਮ ਹੈ।

Be the first to comment

Leave a Reply