ਭਾਰਤ ਨੇ ਅਗਲੇ ਸਾਲ ਆਸਟ੍ਰੇਲੀਆ ਦਾ ਦੌਰਾ ਕਰਨਾ ਹੈ, ਜਿਥੇ ਉਸ ਨੇ ਮੇਜ਼ਬਾਨ ਟੀਮ ਨਾਲ ਚਾਰ ਟੈਸਟ ਮੈਚ ਖੇਡਣੇ ਹਨ

ਮੈਲਬੋਰਨ— ਭਾਰਤ ਨੇ ਹੁਣ ਤਕ ਇਕ ਵੀ ਡੇ-ਨਾਈਟ ਟੈਸਟ ਮੈਚ ਨਹੀਂ ਖੇਡਿਆ ਹੈ ਪਰ ਉਸ ਨੂੰ ਅਗਲੇ ਸਾਲ ਆਸਟ੍ਰੇਲੀਆ ਦੌਰੇ ‘ਤੇ ਡੇ-ਨਾਈਟ ਟੈਸਟ ਮੈਚ ਖੇਡਣ ਦਾ ਤਜਰਬਾ ਮਿਲ ਸਕਦਾ ਹੈ।ਭਾਰਤ ਨੇ ਅਗਲੇ ਸਾਲ ਆਸਟ੍ਰੇਲੀਆ ਦਾ ਦੌਰਾ ਕਰਨਾ ਹੈ, ਜਿਥੇ ਉਸ ਨੇ ਮੇਜ਼ਬਾਨ ਟੀਮ ਨਾਲ ਚਾਰ ਟੈਸਟ ਮੈਚ ਖੇਡਣੇ ਹਨ ਤੇ ਉਨ੍ਹਾਂ ‘ਚੋਂ ਇਕ ਡੇ-ਨਾਈਟ ਟੈਸਟ ਵੀ ਹੋ ਸਕਦਾ ਹੈ। ਸਾਲ 2015 ‘ਚ ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਪਹਿਲਾ ਡੇ-ਨਾਈਟ ਟੈਸਟ ਮੈਚ ਖੇਡਿਆ ਗਿਆ ਸੀ ਤੇ ਉਸ ਤੋਂ ਬਾਅਦ ਤੋਂ ਕਈ ਦੇਸ਼ਾਂ ਨੇ ਡੇ-ਨਾਈਟ ਟੈਸਟ ਖੇਡਣ ‘ਚ ਆਪਣੀ ਦਿਲਚਸਪੀ ਦਿਖਾਈ ਹੈ। ਆਸਟ੍ਰੇਲੀਆ ਇਸ ਸਮੇਂ ਇੰਗਲੈਂਡ ਨਾਲ ਏਸ਼ੇਜ਼ ਸੀਰੀਜ਼ ‘ਚ ਦੂਜਾ ਟੈਸਟ ਗੁਲਾਬੀ ਗੇਂਦ ਨਾਲ ਹੀ ਖੇਡ ਰਿਹਾ ਹੈ। ਕ੍ਰਿਕਟ ਆਸਟ੍ਰੇਲੀਆ (ਸੀ. ਏ.) ਦੇ ਪ੍ਰਮੁੱਖ ਕਾਰਜਕਾਰੀ ਜੇਮਸ ਸਦਰਲੈਂਡ ਨੇ ਐਤਵਾਰ ਏ. ਬੀ. ਸੀ. ਰੇਡੀਓ ਨੂੰ ਕਿਹਾ ਕਿ ਬੋਰਡ ਨੇ ਫੈਸਲਾ ਕੀਤਾ ਹੈ ਕਿ ਹੁਣ ਤੋਂ ਉਹ ਹਰੇਕ ਸੈਸ਼ਨ ‘ਚ ਘੱਟ ਤੋਂ ਘੱਟ ਇਕ ਡੇ-ਨਾਈਟ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਭਾਰਤ ਤੋਂ ਇਲਾਵਾ ਸ਼੍ਰੀਲੰਕਾ ਨੇ ਵੀ ਅਗਲੇ ਸਾਲ ਆਸਟ੍ਰੇਲੀਆ ਦਾ ਦੌਰਾ ਕਰਨਾ ਹੈ ਤੇ ਸਦਰਲੈਂਡ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਦੇਸ਼ ਅਗਲੇ ਸਾਲ ਦੋ ਡੇ-ਨਾਈਟ ਟੈਸਟ ਮੈਚਾਂ ਦੀ ਮੇਜ਼ਬਾਨੀ ਕਰ ਸਕਦਾ ਹੈ।Be the first to comment

Leave a Reply

Your email address will not be published.


*