ਭਾਰਤ ਨੇ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦੀ ਵੀ ਬਰਾਬਰੀ ਕਰ ਲਈ

ਨਾਗਪੁਰ— ਭਾਰਤ ਦੀ ਓਵਰਆਲ ਇਹ 30ਵੀਂ ਵਾਰ ਪਾਰੀ ਦੀ ਜਿੱਤ ਹੈ। ਭਾਰਤ ਨੇ ਇਸ ਦੇ ਨਾਲ ਹੀ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦੀ ਵੀ ਬਰਾਬਰੀ ਕਰ ਲਈ। ਭਾਰਤ ਨੇ ਹੁਣ ਤੋਂ 10 ਸਾਲ ਪਹਿਲਾਂ ਬੰਗਲਾਦੇਸ਼ ਨੂੰ ਢਾਕਾ ‘ਚ ਮਈ 2007 ਵਿਚ ਪਾਰੀ ਤੇ 239 ਦੌੜਾਂ ਨਾਲ ਹਰਾਇਆ ਸੀ।ਜੇਕਰ ਭਾਰਤ ਸ਼੍ਰੀਲੰਕਾਈ ਟੀਮ ਨੂੰ ਦੂਜੀ ਪਾਰੀ ‘ਚ 165 ਦੌੜਾਂ ‘ਤੇ ਢੇਰ ਕਰ ਦਿੰਦਾ ਤਾਂ ਭਾਰਤ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹਾਸਲ ਕਰ ਲੈਂਦਾ। ਇਸ ਜਿੱਤ ਤੋਂ ਇਲਾਵਾ ਭਾਰਤ ਨੇ 1999 ‘ਚ ਕੋਲਕਾਤਾ ‘ਚ ਆਸਟਰੇਲੀਆ ਨੂੰ 219 ਦੌੜਾਂ, ਸਾਲ 2010 ‘ਚ ਨਾਗਪੁਰ ‘ਚ ਨਿਊਜ਼ੀਲੈਂਡ ਨੂੰ 198 ਦੌੜਾਂ ਤੇ ਸਾਲ 2017 ‘ਚ ਪੱਲੇਕੇਲੇ ਵਿਚ ਸ਼੍ਰੀਲੰਕਾਈ ਟੀਮ ਨੂੰ ਪਾਰੀ ਤੇ 171 ਦੌੜਾਂ ਨਾਲ ਹਰਾਇਆ ਸੀ।

Be the first to comment

Leave a Reply