ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਭੇਜਿਆ ਵਿਰੋਧ ਪੱਤਰ

ਨਵੀਂ ਦਿੱਲੀ  – ਭਾਰਤ ਨੇ ਪਾਕਿਸਤਾਨ ਦੇ ਸੁਰੱਖਿਆ ਬਲਾਂ ਵਲੋਂ ਬਿਨਾ ਉਕਸਾਵੇ ਦੇ ਕੀਤੀ ਗਈ ਗੋਲੀਬਾਰੀ ‘ਚ 3 ਬੱਚਿਆਂ ਦੀ ਮੌਤ ਨੂੰ ਲੈ ਕੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਸਖ਼ਤ ਵਿਰੋਧ ਜਤਾਇਆ ਹੈ। ਵਿਦੇਸ਼ ਮੰਤਰਾਲੇ ਦੇ ਨੋਟਿਸ ਮੁਤਾਬਕ ਮੰਤਰਾਲੇ ‘ਚ ਪਾਕਿਸਤਾਨੀ ਮਾਮਲਿਆਂ ਦੇ ਇੰਚਾਰਜ ਰਾਜਦੂਤ ਸੱਯਦ ਹੈਦਰ ਸ਼ਾਹ ਨੂੰ ਤਲਬ ਕੀਤਾ। ਉਸ ਨੂੰ ਇਹ ਦੱਸਿਆ ਗਿਆ ਕਿ ਇਸ ਤਰ੍ਹਾਂ ਜਾਣ ਬੂਝ ਕੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਗਲਤ ਹੈ। ਇਹ ਮਾਨਵਤਾਵਾਦੀ ਵਿਹਾਰ ਦੇ ਖਿਲਾਫ ਹੈ। ਪਾਕਿਸਤਾਨ ਸੁਰੱਖਿਆ ਬਲਾਂ ਨੇ ਹੁਣ ਤਕ ਕੀਤੇ 503 ਉਲੰਘਣ। ਇਸ ‘ਚ ਪਾਕਿਸਤਾਨ ਦੇ ਸੁਰੱਖਿਆ ਬਲਾਂ ਵਲੋਂ ਪੁੰਛ ਸੈਕਟਰ ‘ਚ ਸੋਮਵਾਰ ਨੂੰ ਕੀਤੀ ਗਈ ਗੋਲੀਬਾਰੀ ਦਾ ਸਖ਼ਤ ਵਿਰੋਧ ਦਰਜ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ 2003 ‘ਚ ਸੰਘਰਸ਼ ਵਿਰਾਮ ਨੂੰ ਲੈ ਕੇ ਬਣੀ ਸਹਿਮਤੀ ਦਾ ਉਲੰਘਣ ਕਰਦੇ ਹੋਏ ਪਾਕਿਸਤਾਨ ਦੇ ਸੁਰੱਖਿਆ ਬਲਾਂ ਵਲੋਂ ਸਰਹੱਦ ਸੀਮਾ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਬਿਨਾ ਭੜਕਾਓ ਦੇ ਗੋਲੀਬਾਰੀ ਜ਼ਾਰੀ ਰੱਖੀ ਗਈ ਸੀ। ਜਿਸ ‘ਤੇ ਮੰਤਰਾਲੇ ਨੇ ਡੁੰਘੀ ਚਿੰਤਾ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ 2017 ‘ਚ ਹੁਣ ਤਕ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਅਜਿਹੇ 503 ਉਲੰਘਣ ਕੀਤੇ ਜਾ ਚੁਕੇ ਹਨ।

Be the first to comment

Leave a Reply