ਭਾਰਤ ਨੇ ITTF ਓਮਾਨ ਓਪਨ ‘ਚ ਇਕ ਚਾਂਦੀ, ਇਕ ਕਾਂਸੀ ਤਮਗਾ ਜਿੱਤਿਆ

ਮਸਕਟ — ਭਾਰਤ ਨੇ ਅੱਜ ਇੱਥੇ ਆਈ.ਟੀ.ਟੀ.ਐੱਫ. ਓਮਾਨ ਵਿਸ਼ਵ ਜੂਨੀਅਰ ਅਤੇ ਕੈਡੇਟ ਓਪਨ ਟੇਬਲ ਟੈਨਿਸ ਟੂਰਨਾਮੈਂਟ ‘ਚ ਦੋ ਚਾਂਦੀ ਅਤੇ ਇਕ ਕਾਂਸੀ ਤਮਗੇ ਆਪਣੇ ਨਾਂ ਕੀਤੇ। ਵਿਰਾਟ ਕੋਹਲੀ ਫਾਊਂਡੇਸ਼ਨ ਵੱਲੋਂ ਪ੍ਰਾਯੋਜਿਤ ਟੂਰਨਾਮੈਂਟ ‘ਚ ਸਵਾਸਤਿਕਾ ਘੋਸ਼ ਨੇ ਹਮਵਤਨੀ ਵਰੁਣੀ ਜਾਇਸਵਾਲ ਦੇ ਨਾਲ ਮਿਲ ਕੇ ਸੀਰੀਆ ਨੂੰ ਹਰਾ ਕੇ ਸਬ ਜੂਨੀਅਰ ਬਾਲਿਕਾ ਟੀਮ ਵਰਗ ‘ਚ ਚਾਂਦੀ ਦਾ ਤਮਗਾ ਆਪਣੀ ਝੋਲੀ ‘ਚ ਪਾਇਆ। ਹਾਲਾਂਕਿ ਉਨ੍ਹਾਂ ਨੂੰ ਫਾਈਨਲ ‘ਚ ਚੀਨ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਕੈਡੇਟ ਲੜਕਿਆਂ ਦੇ ਵਰਗ ‘ਚ ਰਿਸ਼ੀਕੇਸ਼ ਮਲਹੋਰਤਾ ਅਤੇ ਜਸ਼ ਮੋਦੀ ਨੇ ਕੁਆਲੀਫਾਇੰਗ ਦੌਰ ‘ਚ ਸਾਊਦੀ ਅਰਬ ਅਤੇ ਇੰਡੋਨੇਸ਼ੀਆ ਦੇ ਖਿਡਾਰੀਆਂ ਨੂੰ ਹਰਾਇਆ। ਇਸ ਜੋੜੀ ਨੇ ਹਾਲਾਂਕਿ ਓਮਾਨ ਏ, ਜਾਰਡਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਮਿਸਰ ਦੇ ਖਿਲਾਫ ਜਿੱਤ ਦਰਜ ਕੀਤੀ, ਪਰ ਉਨ੍ਹਾਂ ਨੂੰ ਫਾਈਨਲ ‘ਚ ਚੀਨ ਤੋਂ ਹਾਰ ਮਿਲੀ। ਕੈਡੇਟ ਬਾਲਿਕਾ ਟੀਮ ‘ਚ ਸੁਹਾਨਾ ਸੈਨੀ ਅਤੇ ਅੰਨਿਆ ਨੇ ਕਾਂਸੀ ਤਗਮੇ ਜਿੱਤੇ।

Be the first to comment

Leave a Reply