ਭਾਰਤ-ਪਾਕਿਸਤਾਨ ਵਿਚਾਲੇ ਚੈਂਪੀਅਨਸ ਟਰਾਫੀ ਦਾ ਫਾਈਨਲ ਮੁਕਾਬਲਾ ਅੱਜ ਦੁਪਹਿਰ 3 ਵਜੇ

ਨਵੀਂ ਦਿੱਲੀ, : ਭਾਰਤ-ਪਾਕਿਸਤਾਨ ਵਿਚਾਲੇ ਅੱਜ ਦੁਪਹਿਰ 3 ਵਜੇ ਲੰਡਨ ਦੇ ਓਵਲ ਮੈਦਾਨ ‘ਤੇ ਆਈ.ਸੀ.ਸੀ. ਚੈਂਪੀਅਨਸ ਟਰਾਫੀ 2017 ਦਾ ਸੁਪਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਇੱਕ ਪਾਸੇ ਜਿੱਥੇ ਭਾਰਤੀ ਟੀਮ ਆਪਣਾ ਖਿਤਾਬ ਬਚਾਉਣ ਲਈ ਮੈਦਾਨ ‘ਤੇ ਉਤਰੇਗੀ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੀ ਟੀਮ ਪਹਿਲੀ ਵਾਰ ਚੈਂਪੀਅਨਸ ਟਰਾਫੀ ਦਾ ਫਾਈਨਲ ਖੇਡੇਗੀ ਅਤੇ ਉਹ ਖਿਤਾਬ ‘ਤੇ ਆਪਣਾ ਕਬਜਾ ਭਾਰਤ ਨੂੰ ਹਰਾਕੇ ਕਰਨਾ ਚਾਹੇਗਾ। ਕ੍ਰਿਕਟ ਦਾ ਇਹ ਸਭ ਤੋਂ ਵੱਡਾ ਮੁਕਾਬਲਾ ਦੇਖਣ ਲਈ ਕਰੋੜਾਂ ਕ੍ਰਿਕਟ ਪ੍ਰਸ਼ੰਸਕ ਬੇਤਾਬ ਹਨ। ਇਹ ਦੋਨਾਂ ਇੱਕ ਵਾਰ ਪਹਿਲਾਂ ਵੀ ਲੀਗ ਵਿੱਚ ਭਿੜ ਚੁੱਕੇ ਹਨ ਜਿੱਥੇ ਭਾਰਤ ਨੇ 124 ਦੌੜਾਂ ਦੀ ਜੋਰਦਾਰ ਜਿੱਤ ਦਰਜ ਕਰਦੇ ਹੋਏ ਪਾਕਿਸਤਾਨ ਖਿਲਾਫ ਆਈ.ਸੀ.ਸੀ. ਟੂਰਨਾਮੈਂਟਾਂ ‘ਚ ਆਪਣਾ ਰਿਕਾਰਡ ਹੋਰ ਵੀ ਬਿਹਤਰ ਕਰ ਲਿਆ।

Be the first to comment

Leave a Reply