ਭਾਰਤ ਲਈ ਟੈਸਟ ਤੇ ਵਨਡੇ ਫਾਰਮੇਟ ‘ਚ ਫਲਾਪ ਹੋਣਾ ਬੱਲੇਬਾਜ਼ੀ ਕ੍ਰਮ ‘ਚ ਚਿੰਤਾ ਦਾ ਵਿਸ਼ਾ

ਐਲੀਜਾਬੇਥ — ਭਾਰਤੀ ਟੀਮ ਨੇ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਵਨਡੇ ‘ਚ ਧਮਾਕੇਦਾਰ ਵਾਪਸੀ ਕਰਦੇ ਹੋਏ ਪਹਿਲੇ 3 ਵਨਡੇ ‘ਚ ਅਫਰੀਕਾ ਨੂੰ ਧੂੜ ਚਟਾਈ ਪਰ ਚੌਥੇ ਵਨਡੇ ‘ਚ ਭਾਰਤ ਨੂੰ ਹਾਰ ਝਲਣੀ ਪਈ। ਭਾਰਤ ਲਈ ਹੁਣ ਲਗਾਤਾਰ ਟੈਸਟ ਤੇ ਵਨਡੇ ਫਾਰਮੇਟ ‘ਚ ਫਲਾਪ ਹੋ ਰਹੇ ਭਾਰਤੀ ਟੀਮ ਦੇ ਹਿੱਟਮੈਨ ਭਾਰਤ ਲਈ ਬੱਲੇਬਾਜ਼ੀ ਕ੍ਰਮ ‘ਚ ਚਿੰਤਾ ਦਾ ਵਿਸ਼ਾ ਹੈ, ਜਿਹੜਾ ਚੰਗੀ ਸ਼ੁਰੂਆਤ ਦਿਵਾਉਣ ‘ਚ ਅਸਫਲ ਰਿਹਾ ਹੈ। ਦੱਸ ਦਈਏ ਕਿ ਰੋਹਿਤ ਸ਼ਰਮਾ ਚਾਰ ਮੈਚਾਂ ‘ਚ 40 ਦੌੜਾਂ ਹੀ ਬਣਾ ਸਕੇ ਹਨ, ਜਿਸ ‘ਚ 20 ਦੌੜਾਂ ਦਾ ਉਸ ਦਾ ਸਭ ਤੋਂ ਵੱਡਾ ਸਕੋਰ ਹੈ। ਨਾਲ ਹੀ ਮੱਧਕ੍ਰਮ ‘ਚ ਅਜਿੰਕਯ ਰਹਾਨੇ ਨੇ ਵੀ ਵਾਪਸੀ ਤੋਂ ਬਾਅਦ ਬਹੁਤਾ ਪ੍ਰਭਾਵਿਤ ਨਹੀਂ ਕੀਤਾ ਹੈ। ਉਸ ਨੇ 79 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਪਿਛਲੇ ਦੋ ਮੈਚਾਂ ਵਿਚ 8 ਤੇ 11 ਦੌੜਾਂ ਹੀ ਬਣਾਈਆਂ ਹਨ। ਦੂਜੇ ਪਾਸੇ ਦੱਖਣੀ ਅਫਰੀਕੀ ਟੀਮ ਜਿਥੇ ਆਪਣੇ ਖਿਡਾਰੀਆਂ ਦੇ ਲਗਾਤਾਰ ਜ਼ਖ਼ਮੀ ਹੋਣ ਤੋਂ ਪ੍ਰੇਸ਼ਾਨ ਸੀ, ਉਸ ਨੂੰ ਆਪਣੇ ਤਜਰਬੇਕਾਰ ਬੱਲੇਬਾਜ਼ ਏ. ਬੀ. ਡਿਵਿਲੀਅਰਸ ਦੀ ਵਾਪਸੀ ਤੋਂ ਆਤਮ-ਵਿਸ਼ਵਾਸ ਮਿਲਿਆ ਹੈ, ਉਥੇ ਹੀ ਪਿਛਲਾ ਮੈਚ ਪੰਜ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਉਹ ਹੋਰ ਵੀ ਉੱਚੇ ਮਨੋਬਲ ਨਾਲ ਵਾਪਸੀ ਦਾ ਦਾਅਵਾ ਕਰ ਰਹੀ ਹੈ। ਪੋਰਟ ਐਲਿਜ਼ਾਬੇਥ ਦੀ ਪਿੱਚ ਸਪਿਨਰਾਂ ਲਈ ਮਦਦਗਾਰ ਮੰਨੀ ਜਾਂਦੀ ਹੈ, ਅਜਿਹੀ ਸਥਿਤੀ ‘ਚ ਇਮਰਾਨ ਤਾਹਿਰ, ਤਬਰੇਜ਼ ਸ਼ਾਮਸੀ, ਆਰੋਨ ਫੈਂਗਿਸੋ ਅਹਿਮ ਸਾਬਤ ਹੋਣਗੇ।

Be the first to comment

Leave a Reply