ਭਾਰੀ ਧੁੰਦ ਅਤੇ ਸਮੋਗ ਦੇ ਕਹਿਰ ਨਾਲ ਅੱਜ ਵੀ ਉਡਾਣਾਂ ਪ੍ਰਭਾਵਿਤ ਰਹੀਆਂ

ਅੰਮ੍ਰਿਤਸਰ – ਭਾਰੀ ਧੁੰਦ ਅਤੇ ਸਮੋਗ ਦੇ ਕਹਿਰ ਨਾਲ ਅੱਜ ਵੀ ਉਡਾਣਾਂ ਪ੍ਰਭਾਵਿਤ ਰਹੀਆਂ। ਅੰਤਰਰਾਸ਼ਟਰੀ ਐੱਸ. ਜੀ. ਆਰ. ਡੀ. ਅੰਮ੍ਰਿਤਸਰ ਹਵਾਈ ਅੱਡੇ ‘ਤੇ ਰਾਤ 1.35 ‘ਤੇ ਆਉਣ ਵਾਲੀ ਉਜ਼ਬੇਕਿਸਤਾਨ ਦੀ ਉਡਾਣ 14 ਘੰਟੇ ਦੀ ਦੇਰੀ ਨਾਲ ਦੁਪਹਿਰ 3.30 ‘ਤੇ ਪਹੁੰਚੀ। ਇਸ ਉਡਾਣ ਨੂੰ ਦਿੱਲੀ ਡਾਇਵਰਟ ਕਰ ਦਿੱਤਾ ਗਿਆ ਸੀ, ਜਦੋਂ ਕਿ ਸਪਾਈਸ ਜੈੱਟ ਦੀ ਦੁਬਈ ਦੀ ਉਡਾਣ 9.30 ਸਵੇਰ ਦੀ ਬਜਾਏ ਸ਼ਾਮ 5.30 ‘ਤੇ ਪਹੁੰਚੀ। ਇਸ ਤਰ੍ਹਾਂ ਸਵੇਰੇ 6.20 ਵਜੇ ਆਉਣ ਵਾਲੀ ਇੰਡੀਆ ਦੀ ਉਡਾਣ ਰੱਦ ਹੋ ਗਈ। ਏਅਰਪੋਰਟ ‘ਤੇ ਆਉਣ-ਜਾਣ ਵਾਲੀਆਂ ਹੋਰ ਉਡਾਣਾਂ ਵੀ ਅੱਧੇ ਤੋਂ 2 ਘੰਟੇ ਤੱਕ ਲੇਟ ਰਹੀਆਂ।

Be the first to comment

Leave a Reply