ਭਾਰੀ ਬਾਰਿਸ਼ ਕਾਰਨ ਕਈ ਏਅਰਲਾਇਨਜ਼ ‘ਚ ਹੋਈ ਦੇਰੀ

ਮੁੰਬਈ— ਮੁੰਬਈ ‘ਚ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਕਈ ਏਅਰਲਾਇਨਜ਼ ‘ਚ ਦੇਰੀ ਹੋਈ ਅਤੇ ਕਈ ਹਵਾਈ ਜਹਾਜ਼ਾ ਦੇ ਮਾਰਗ ‘ਚ ਵੀ ਤਬਦੀਲੀ ਕਰਨੀ ਪਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ ਤੱਕ ਛੱਤਰਪਤੀ ਸ਼ਿਵਾਜੀ ਅੰਤਰਾਸ਼ਟਰੀਏ ਹਵਾਈ ਅੱਡੇ ‘ਤੇ 6 ਉਡਾਨਾਂ ਨੂੰ ਰੱਦ ਕੀਤਾ ਗਿਆ ਅਤੇ 10 ਜਹਾਜ਼ਾ ਨੂੰ ਉਤਰਨ ਤੋਂ ਪਹਿਲਾਂ ਹਵਾ ‘ਚ ਹੀ ਕਈ ਚੱਕਰ ਕੱਢਣੇ ਪਏ, ਜਿਸ ਕਾਰਨ ਉਡਾਨਾਂ ਦੇ ਮਾਰਗ ‘ਚ ਵੀ ਤਬਦੀਲੀ ਕਰਨੀ ਪਈ, ਹਾਲਾਂਕਿ ਹਵਾਈ ਅੱਡੇ ਦਾ ਮੁੱਖ ਰਨਵੇਅ ਚਾਲੂ ਸੀ। ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਡਾਨਾਂ ਦੀ ਔਸਤ ਦੇਰੀ 45 ਮਿੰਟ ਸੀ। ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਜਨ-ਜੀਵਨ ਪੱਧਰ ਬਹੁਤ ਘੱਟ ਗਿਆ ਹੈ। ਨਵੀਂ ਮੁੰਬਈ ਅਤੇ ਠਾਣੇ ਖੇਤਰ ‘ਚ ਭਾਰੀ ਬਾਰਿਸ਼ ਕਾਰਨ ਜਨ-ਜੀਵਨ ‘ਚ ਰੁਕਾਵਟ ਆਈ ਅਤੇ ਇਸ ਨਾਲ ਉਪ-ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।

Be the first to comment

Leave a Reply