ਭਾਰੀ ਮੀਂਹ ਨੇ ਲੋਕਾਂ ਦੀ ਜਿੰਦਗੀ ‘ਤੇ ਲਗਾਈ ਬਰੇਕ

ਚੰਡੀਗੜ੍ਹ : ਰਾਜਧਾਨੀ ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ‘ਚ ਪਏ ਭਾਰੀ ਮੀਂਹ ਨੇ ਲੋਕਾਂ ਦੀ ਜਿੰਦਗੀ ‘ਤੇ ਬਰੇਕ ਲਗਾ ਦਿੱਤੀ ਹੈ । ਮੋਹਾਲੀ, ਪੰਚਕੂਲਾ ਦੇ ਇਲਾਕਿਆਂ ‘ਚ ਸੜਕਾਂ ‘ਤੇ ਪਾਣੀ ਖੜ੍ਹਨ ਨਾਲ ਟ੍ਰੈਫਿਕ ਬੁਰੀ ਤਰਾਂ ਜਾਮ ਹੋ ਗਿਆ । ਸਵੇਰੇ ਦਫਤਰ ਜਾਣ ਵਾਲੇ ਲੋਕ ਘੰਟਿਆਂ ਬੱਧੀ ਇਸ ਸਥਿਤੀ ਨਾਲ ਖੱਜਲ ਹੁੰਦੇ ਰਹੇ ਤੇ ਪਾਣੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਨੇ ਕਾਰਪੋਰੇਸ਼ਨ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ ।

ਪੰਜਾਬ ਸਰਕਾਰ ਦੇ ਸੁਪਨਿਆਂ ਦੇ ਸ਼ਹਿਰ ਮੋਹਾਲੀ ਦੀ ਤੇ ਇਸ ਮੀਂਹ ਦਾ ਕਹਿਰ ਸਭ ਤੋਂ ਵੱਧ ਨਜਰ ਆਇਆ, ਲੋਕਾਂ ਦੇ ਘਰਾਂ ‘ਚ ਤੇ ਖਾਸ ਕਰਕੇ ਬੇਸਮੈਂਟਾਂ ‘ਚ ਪਾਣੀ ਵੜ ਗਿਆ, ਮੁਹੱਲੇ ਝੀਲਾਂ ਦਾ ਰੂਪ ਧਾਰ ਗਏ, ਲੋਕ ਸਭ ਕੰਮਕਾਰ ਛੱਡ ਪਾਣੀ ਤੋਂ ਬਚਾਅ ਦੇ ਤਰੀਕੇ ਲੱਭਦੇ ਰਹੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਫੋਨ ਚੁੱਕਣੇ ਬੰਦ ਕਰ ਦਿੱਤੇ । ਵੱਟਸਐਪ ਗਰੁੱਪਾਂ ਦੇ ਵਿੱਚ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੁੱਪੀ ਵੱਟ ਲਈ । ਮੋਹਾਲੀ ਦੇ ਕਈ ਇਲਾਕਿਆਂ ‘ਚ ਨੌਜਵਾਨਾਂ ਨੇ ਟ੍ਰੈਫਿਕ ਸੁਚਾਰੂ ਰੂਪ ਨਾਲ ਚਲਾਉਣ ਦੀ ਕਮਾਨ ਸੰਭਾਲੀ ਤੇ ਜਾਮ ਖੁਲਵਾਇਆ ਗਿਆ ।

ਚੰਡੀਗੜ੍ਹ ਅਤੇ ਮੋਹਾਲੀ ਦੇ ਇੱਕ ਹੋਰ ਇਲਾਕੇ ਤੋਂ ਮਿਲੀ ਸੂਚਨਾ ਮੁਤਾਬਕ ਕਈ ਘਰਾਂ ਵਿੱਚ ਵੜ੍ਹ ਗਿਆ । ਅੱਜ ਸਵੇਰ ਲਗਭਗ 6:30 ਵਜੇ ਚੰਡੀਗੜ੍ਹ ਦੇ ਦੱਖਣੀ ਖੇਤਰ ਦੇ ਨੇੜੇ ਅਤੇ ਮੋਹਾਲੀ ਦੇ ਫੇਜ਼ 1 ‘ਚ ਲੋਕਾਂ ਦੇ ਘਰਾਂ ‘ਚ ਮੀਂਹ ਦਾ ਪਾਣੀ ਭਾਰੀ ਮਾਤਰਾ ‘ਚ ਵੜ੍ਹ ਗਿਆ ਜਿਸ ਕਾਰਨ ਸਥਾਨਕ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋਏ। ਘਰਾਂ ‘ਚ ਵੜੇ ਪਾਣੀ ਨੂੰ ਕੱਢਣ ਲਈ ਅਤੇ ਹੜ੍ਹ ਵਰਗੇ ਹਾਲਾਤ ਹੋ ਜਾਣ ਕਾਰਨ ਵਸਨੀਕਾਂ ਨੂੰ ਫਾਇਰ ਟੈਂਡਰ ਦੀ ਮਦਦ ਲੈਣੀ ਪਈ ਇਸ ਦੌਰਾਨ ਪਾਣੀ ਕੱਢਣ ਵਾਲੀ ਇਹ ਮਸ਼ੀਨ ਵੀ ਅਸਮਰਥ ਨਜ਼ਰ ਆਈ । ਕਈ ਸਥਾਨ ਪਾਣੀ ‘ਚ ਡੁੱਬ ਗਏ ਸੀ ਜਦਕਿ ਕੁਝ ਮਕਾਨਾਂ ‘ਚ 4 ਫੁੱਟ ਤਕ ਪਾਣੀ ਵੜ ਗਿਆ ਅਤੇ ਆਲੇ ਦੁਆਲੇ ਮੌਜੂਦ ਕਈ ਵਾਹਨ ਪਾਣੀ ‘ਚ ਡੁੱਬੇ ਨਜ਼ਰ ਆਏ, ਸਿੱਟੇ ਵਜੋਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਬਰ ਲਿਖੇ ਜਾਣ ਤੱਕ ਵੀ ਨਾ ਤਾ ਸੜਕਾਂ ਤੋਂ ਪਾਣੀ ਘਟਿਆ ਸੀ ਤੇ ਨਾ ਹੀ ਟ੍ਰੈਫਿਕ ਵਿਵਸਥਾ ਬਹਾਲ ਹੋ ਸਕੀ ।

Be the first to comment

Leave a Reply