ਭਿਆਨਕ ਬੱਸ ਦੁਰਘਟਨਾ ‘ਚ 44 ਲੋਕਾਂ ਦੀ ਮੌਤ ਤੇ ਕਈ ਹੋਰ ਜ਼ਖ਼ਮੀ

ਲੀਮਾ – ਪੇਰੂ ਦੇ ਅਰੇਕਿਵਪਾ ਇਲਾਕੇ ‘ਚ ਬੀਤੇ ਦਿਨ ਇਕ ਭਿਆਨਕ ਬੱਸ ਦੁਰਘਟਨਾ ਹੋ ਗਈ ਜਿਸ ‘ਚ 44 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ | ਇਕ ਖ਼ਬਰ ਏਜੰਸੀ ਅਨੁਸਾਰ ਇਹ ਘਟਨਾ ਕੈਮਾਨਾ ਦੇ ਨਾਰਥ ਪੈਨ ਅਮਰੀਕਾ ਰਾਜਮਾਰਗ ‘ਤੇ ਵਾਪਰੀ | ਘਟਨਾ ਉਸ ਸਮੇਂ ਵਾਪਰੀ ਜਦ ਬੱਸ ਪਹਾੜੀ ਇਲਾਕੇ ‘ਚੋਂ ਗੁਜ਼ਰ ਰਹੀ ਸੀ ਕਿ ਕੰਟਰੋਲ ਤੋਂ ਬਾਹਰ ਹੋ ਕੇ ਸੌ ਤੋਂ ਤਿਨ ਸੌ ਮੀਟਰ ਹੇਠਾਂ ਇਕ ਖੱਡ ‘ਚ ਜਾ ਡਿਗੀ | ਸਰਕਾਰ ਦੇ ਰਾਸ਼ਟਰੀ ਤੇ ਨਾਗਰਿਕ ਰੱਖਿਆ ਮੰਤਰਾਲੇ ਦੇ ਮੁਖੀ ਜੈਕਲੀਨ ਚੋਕ ਨੇ ਇਕ ਟੀ.ਵੀ. ਚੈਨਲ ਨੂੰ ਦੱਸਿਆ ਕਿ ਇਸ ਹਾਦਸੇ ‘ਚ 30 ਲੋਕਾਂ ਦੀ ਮੌਤ ਹੋ ਗਈ ਅਤੇ ਹੁਣ ਮੌਤਾਂ ਦਾ ਅੰਕੜਾ ਵਧ ਕੇ 44 ਤੱਕ ਪਹੁੰਚ ਗਿਆ ਹੈ | ਬੱਸ ‘ਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਹਾਲੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ|

Be the first to comment

Leave a Reply