ਭੂਚਾਲ ਨਾਲ 4 ਲੋਕਾਂ ਦੀ ਮੌਤ

ਟੋਕੀਓ— ਜਾਪਾਨ ਦੇ ਓਸਾਕਾ ਸ਼ਹਿਰ ਵਿਚ ਕੱਲ ਆਏ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4 ਹੋ ਗਈ ਹੈ, ਉਥੇ ਹੀ 380 ਤੋਂ ਵਧ ਲੋਕ ਜ਼ਖਮੀ ਹੋਏ ਹਨ। ਸਰਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ। ਭੂਚਾਲ ਤੋਂ ਬਾਅਦ ਜਾਰੀ ਕੀਤੀ ਗਈ ਇਕ ਵੀਡੀਓ ਫੁਟੇਜ ਵਿਚ ਇਮਾਰਤਾਂ ਦੀਆਂ ਨੁਕਸਾਨੀਆਂ ਗਈ ਕੰਧਾਂ, ਟੁੱਟੀਆਂ ਹੋਈ ਖਿੜਕੀਆਂ ਅਤੇ ਪਾਣੀ ਦੀਆਂ ਫਟੀ ਹੋਈ ਪਾਈਪ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਸ਼ੁਰੂਆਤ ਵਿਚ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਪਰ ਬਾਅਦ ਵਿਚ ਭੂਚਾਲ ਦੀ ਤੀਬਰਤਾ 6.1 ਦੱਸੀ ਗਈ। ਭੂਚਾਲ ਕਾਰਨ ਇਮਾਰਤਾਂ ਦੀਆਂ ਕੰਧਾਂ ਡਿੱਗਣ ਕਾਰਨ ਇਕ 80 ਸਾਲਾ ਬਜ਼ੁਰਗ ਅਤੇ 9 ਸਾਲਾ ਬੱਚੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਿਤਾਬਾਂ ਦੀ ਅਲਮਾਰੀ ਡਿੱਗਣ ਨਾਲ ਇਕ 85 ਸਾਲਾ ਬਜ਼ੁਰਗ ਦੀ ਮੌਤ ਹੋ ਗਈ, ਜਦੋਂ ਕਿ 81 ਸਾਲਾ ਔਰਤ ਇਕ ਡਰੈਸਰ ਦੇ ਹੇਠਾਂ ਮ੍ਰਿਤਕ ਮਿਲੀ।