ਭੂ-ਮਾਫੀਆ ਵਿਰੁੱਧ ਯੋਗੀ ਸਰਕਾਰ ਸਖਤ ਕਾਰਵਾਈ ਕਰਨ ਦੀ ਤਿਆਰੀ ‘ਚ

ਲਖਨਊ — ਉੱਤਰ ਪ੍ਰਦੇਸ਼ ‘ਚ ਭੂ-ਮਾਫੀਆ ਵਿਰੁੱਧ ਯੋਗੀ ਸਰਕਾਰ ਸਖਤ ਕਾਰਵਾਈ ਕਰਨ ਦੀ ਤਿਆਰੀ ‘ਚ ਹੈ। ਟਾਸਕ ਫੋਰਸ ਪੂਰੇ ਯੂ.ਪੀ ‘ਚ ਜ਼ਮੀਨਾਂ ਦੇ ਡੇਟਾ ਇਕੱਠੇ ਕਰਕੇ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਅਦਾਲਤ ‘ਚ ਪਹੁੰਚੀਆਂ ਸ਼ਿਕਾਇਤਾਂ ਦੀ ਪੜਤਾਲ ਕਰ ਰਹੀ ਹੈ। ਅਜਿਹੇ ਮਾਮਲਿਆਂ ਦੀ ਲਿਸਟ ਤਿਆਰ ਹੋ ਰਹੀ ਹੈ। ਮੁਰਾਦਾਬਾਦ ਤੋਂ ਇਕ ਪੱਤਰਕਾਰ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਨੇ 13 ਲੋਕਾਂ ਦੀ ਪਹਿਲੀ ਲਿਸਟ ਤਿਆਰ ਕੀਤੀ ਹੈ। ਇਸ ਲਿਸਟ ‘ਚ ਸਮਾਜਵਾਦੀ ਪਾਰਟੀ ਦੇ ਤਿੰਨ ਨੇਤਾਵਾਂ ਦੇ ਨਾਂ ਹਨ। ਸਭ ਤੋਂ ਟਾੱਪ ‘ਤੇ ਹਾਜ਼ੀ ਰਿਜ਼ਵਾਨ ਦਾ ਨਾਂ ਹੈ। ਉਹ ਮੁਰਾਦਾਬਾਦ ਦੇ ਕੁੰਦਰ ਤੋਂ ਐੱਮ.ਐੱਲ.ਏ ਹਨ। ਦੂਸਰਾ ਨਾਮ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਹਾਜ਼ੀ ਯੂਸੂਫ ਅੰਸਾਰੀ ਦਾ ਹੈ। ਤੀਸਰਾ ਨਾਮ ਸਮਾਜਵਾਦੀ ਪਾਰਟੀ ਦੇ ਇਕ ਨੇਤਾ ਯੂਸੁਫ ਮਲਿਕ ਦਾ ਹੈ। ਇਨ੍ਹਾਂ ਨੇਤਾਵਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਹਾਜ਼ੀ ਰਿਜ਼ਵਾਨ ਨੇ ਕਿਹਾ ਕਿ ਉਨ੍ਹਾਂ ਕਦੇ ਕਿਸੇ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ ਹੈ। ਜੇਕਰ ਸਰਕਾਰ ਇਹ ਇਲਜ਼ਾਮ ਸਾਬਿਤ ਕਰ ਦੇਵੇ ਤਾਂ ਉਹ ਵਿਧਾਨਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇ ਦੇਣਗੇ।

Be the first to comment

Leave a Reply