ਭੋਗਪੁਰ ਦਾ ਚੌਥਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਭੋਗਪੁਰ, 22 ਨਵੰਬਰ (ਸਾਂਝੀ ਸੋਚ ਬਿਊਰੋ )- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਭੋਗਪੁਰ ਵੱਲੋਂ ਸਵਰਗੀ ਹਰਮਨਜੀਤ ਸਿੰਘ ਨਰਵਾਲ, ਸਵ. ਹਰਚਰਨ ਸਿੰਘ ਬੈਂਸ ਅਤੇ ਪ੍ਰਿ. ਗੁਰਭੇਜ ਸਿੰਘ ਘੁੰਮਣ, ਮਾਸਟਰ ਕਰਮ ਸਿੰਘ ਯਾਦਗਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਵਿਖੇ ਕਰਵਾਇਆ ਚੌਥਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਇਸ ਖੇਡ ਮੇਲੇ ਦੇ ਅਖੀਰਲੇ ਦਿਨ ਕਬੱਡੀ ਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪਿੰਡ ਪੱਧਰ ਅਤੇ ਕਲੱਬਾਂ ਵਿਚਕਾਰ ਹੋਏ, ਜਿਸ ਵਿਚ ਰਾਇਲ ਕਿੰਗ ਯੂ.ਐਸ.ਏ. ਟੀਮ ਨੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਨੂੰ ਹਰਾ ਕੇ ਕਬੱਡੀ ਕੱਪ ‘ਤੇ ਕਬਜ਼ਾ ਕੀਤਾ। ਇਨ•ਾਂ ਟੀਮਾਂ ਨੂੰ 51000 ਤੇ 41000 ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ•ਾਂ ਵਾਲੀਬਾਲ ਦੇ ਪਿੰਡ ਪੱਧਰ ਮੁਕਾਬਲਿਆਂ ਵਿਚ ਵੇਰਕਾ ਨੇ ਪਹਿਲਾ ਅਤੇ ਕੰਧਾਲਾ ਸ਼ੇਖਾਂ ਨੇ ਦੂਸਰਾ ਇਨਾਮ ਜਿੱਤਿਆ। ਵਾਲੀਬਾਲ ਦੇ ਓਪਨ ਕਲੱਬ ਮੁਕਾਬਲਿਆਂ ‘ਚ ਬੀਰਮਪੁਰ ਨੇ ਪਹਿਲਾ ਅਤੇ ਕੰਧਾਲਾ ਸ਼ੇਖਾਂ ਨੇ ਦੂਸਰਾ ਸਥਾਨ ਜਿੱਤਿਆ। ਵਾਲੀਬਾਲ ਮੁਕਾਬਲਿਆਂ ਵਿਚ ਜੇਤੂ ਟੀਮਾਂ ਨੂੰ ਨਕਦ ਇਨਾਮ ਪਰਮਜੀਤ ਸਿੰਘ ਸਿੱਧੂ ਅਤੇ ਡਾ. ਬਲਜੀਤ ਸਿੰਘ ਵੱਲੋਂ ਦਿੱਤੇ ਗਏ। ਇਸੇ ਤਰ•ਾਂ ਕਬੱਡੀ ਮੁਕਾਬਲਿਆਂ ‘ਚ ਜੇਤੂ ਟੀਮਾਂ ਨੂੰ ਨਕਦ ਇਨਾਮ ਜਗੀਰ ਸਿੰਘ ਚਰੜਾਂ, ਹਰਮਿੰਦਰ ਸਿੰਘ ਨਰਵਾਲ, ਮੀਕਾ ਹੋਠੀ, ਕੁਲਵੰਤ ਸਿੰਘ ਸ਼ੇਖੋਂ, ਗੁਰਦੀਪ ਸਿੰਘ ਬੈਂਸ, ਜਸਵਿੰਦਰ ਲਾਟੀ ਇਟਲੀ ਵੱਲੋਂ ਦਿੱਤੇ ਗਏ। ਬੈਸਟ ਰੇਡਰ ਤੇ ਬੈਸਟ ਜਾਫ਼ੀ ਦਾ ਸਨਮਾਨ ਮਾਣਾ ਅਟਵਾਲ ਨਿਊਜ਼ੀਲੈਂਡ ਵੱਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਹਿੰਦਰ ਸਿੰਘ ਕੇ.ਪੀ. ਸਾਬਕਾ ਕੈਬਨਿਟ ਮੰਤਰੀ ਪੰਜਾਬ, ਗੁਰਪ੍ਰੀਤ ਸਿੰਘ ਸੋਨੂੰ ਢੇਸੀ ਓ.ਐਸ.ਡੀ. ਮੁੱਖ ਮੰਤਰੀ ਪੰਜਾਬ, ਕੰਵਲਜੀਤ ਸਿੰਘ ਸਾਬਕਾ ਵਿਧਾਇਕ, ਚੌਧਰੀ ਸੁਰਿੰਦਰ ਸਿੰਘ ਵਿਧਾਇਕ, ਕੈਪਟਨ ਹਰਮਿੰਦਰ ਸਿੰਘ ਪ੍ਰਧਾਨ ਜਲੰਧਰ ਦਿਹਾਤੀ, ਪਰਮਵੀਰ ਸਿੰਘ ਐਸ.ਡੀ.ਐੱਮ. ਜਲੰਧਰ-2 ਵੱਲੋਂ ਖਿਡਾਰੀਆਂ ਦੀ ਹੌਸਲਾ-ਅਫਜਾਈ ਕੀਤੀ ਗਈ। ਇਸ ਮੌਕੇ ਮਹਿੰਦਰ ਸਿੰਘ ਕੇ.ਪੀ. ਤੇ ਸੋਨੂੰ ਢੇਸੀ ਨੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਤੇ ਨੌਜਵਾਨਾਂ ਨੂੰ ਭੈੜੀਆਂ ਅਲਾਮਤਾਂ ਨੂੰ ਤਿਆਗਦੇ ਹੋਏ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਉੱਘੇ ਖੇਡ ਕੁਮੈਂਟਰ ਸੁਖਵੀਰ ਸਿੰਘ ਚੌਹਾਨ, ਆਲਮਗੀਰ ਸਨੌਰਾ ਤੇ ਮਹਿੰਦਰ ਜਲੰਧਰੀ ਵੱਲੋਂ ਸ਼ੇਅਰੋ-ਸ਼ਾਅਰੀ ਤੇ ਆਪਣੇ ਅਨੋਖੇ ਅੰਦਾਜ਼ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਮੌਕੇ ਹਰਮਿੰਦਰ ਸਿੰਘ ਨਰਵਾਲ ਤੇ ਲੋਕ ਗਾਇਕ ਸੁਰਿੰਦਰ ਲਾਡੀ ਵੱਲੋਂ ਆਏ ਸਰੋਤਿਆਂ ਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਘੁੰਮਣ, ਚੰਨਣ ਸਿੰਘ ਘੁੰਮਣ, ਪ੍ਰਧਾਨ ਕਮਲਜੀਤ ਸਿੰਘ, ਸੀ. ਮੀਤ ਪ੍ਰਧਾਨ ਤਜਿੰਦਰ ਸਿੰਘ ਰੋਮੀ ਦਿਉਲ, ਮੀਤ ਪ੍ਰਧਾਨ ਦੀਪਾ ਬਾਹੋਪੁਰ, ਚੇਅਰਮੈਨ ਜਗਦੀਸ਼ ਸਿੰਘ ਖਰਲ, ਜਨਰਲ ਸਕੱਤਰ ਜਸਵੀਰ ਸਿੰਘ ਬਾਠ, ਸਕੱਤਰ ਸੋਮਪਾਲ, ਮਨਜਿੰਦਰ ਸਿੰਘ ਗਿੱਲ, ਜਗੀਰ ਸਿੰਘ ਇਟਲੀ, ਮਹਿੰਦਰ ਜਲੰਧਰੀ, ਤਹਿਸੀਲਦਾਰ ਹਰਮਿੰਦਰ ਸਿੰਘ, ਰਾਮ ਲੁਭਾਇਆ ਬੀ.ਡੀ.ਪੀ.À., ਗੁਰਵਿੰਦਰ ਸਿੰਘ ਮਾਣਕ, ਉਂਕਾਰ ਸਿੰਘ ਸਮਰਾਟ, ਭੁਪਿੰਦਰ ਸਿੰਘ ਗਿੱਲ ਜਨਰਲ ਮੈਨੇਜਰ ਖੰਡ ਮਿੱਲ, ਮਾ. ਦਿਲਬਾਗ ਸਿੰਘ, ਨਛੱਤਰ ਸਿੰਘ ਡੱਲੀ, ਪ੍ਰੋ. ਇੰਦਰਜੀਤ ਸਿੰਘ, ਇੰਦਰਜੀਤ ਸਿੰਘ ਡੱਲੀ, ਰਣਧੀਰ ਸਿੰਘ ਚੱਕ ਸ਼ਕੂਰ, ਰੋਮੀ ਬੈਂਸ ਖਰਲ, ਅਸ਼ਵਨ ਭੱਲਾ, ਸਾਬੀ ਮੋਗਾ, ਮਾ. ਨਿਰੰਜਣ ਸਿੰਘ ਚਮਿਆਰੀ, ਭੁਪਿੰਦਰ ਸਿੰਘ ਖਰਲ, ਤਰਲੋਕ ਸਿੰਘ ਜੰਡੀਰ, ਦਿਲਬਾਗ ਸਿੰਘ ਚਮਿਆਰੀ, ਸੁਸ਼ੀਲ ਪ੍ਰਭਾਕਰ, ਮਹਿੰਗਾ ਰਾਮ ਅਰੋੜਾ ਲੜੋਈ, ਪਰਮਵੀਰ ਸਿੰਘ ਬਾਠ, ਗੁਰਿੰਦਰ ਸਿੰਘ ਪੀਟੀ, ਭੁਪਿੰਦਰ ਸਿੰਘ ਕੋਚ, ਕੋਚ ਇੰਦਰਜੀਤ ਸਿੰਘ, ਈ.ਓ. ਰਾਮ ਜੀਤ, ਮਾ. ਰਾਕੇਸ਼ ਮਹਿਤਾ, ਰਜਨੀਸ਼ ਕੁਮਾਰ ਗੱਗੂ, ਹੈਪੀ ਭੰਗੂ, ਪਰਗਟ ਸਿੰਘ ਸਿੱਧੂ, ਡਾ. ਬਲਜੀਤ ਸਿੰਘ ਸਿੱਧੂ, ਐਕਸੀਅਨ ਜਸਵੰਤ ਸਿੰਘ ਪਾਬਲਾ, ਜੱਸਾ ਜੱਫਲਾਂ, ਮਨਦੀਪ ਸਿੰਘ ਮੰਨਾ ਕਾਲਾ ਬੱਕਰਾ, ਅਸ਼ੋਕ ਸ਼ਰਮਾ ਸੰਗੀਤਕਾਰ, ਰਾਜ ਕੁਮਾਰ ਮਾਧੋਪੁਰ, ਜਗੀਰ ਸਿਘ ਡੱਲੀ, ਅਮੋਲਕ ਸਿੰਘ ਡੱਲੀ ਤੇ ਹੋਰ ਹਾਜ਼ਰ ਸਨ।


Be the first to comment

Leave a Reply