ਭੋਲੇ-ਭਾਲੇ ਲੋਕ ਫਰਜ਼ੀ ਆਨਲਾਈਨ ਸ਼ਾਪਿੰਗ ਕੰਪਨੀਆਂ ਦਾ ਸ਼ਿਕਾਰ ਹੋ ਕੇ ਜਾ ਰਹੇ ਹਨ ਠੱਗੇ

ਪਟਿਆਲਾ/ਬਾਰਨ – ਆਨਲਾਈਨ ਸ਼ਾਪਿੰਗ ਦਾ ਰੁਝਾਨ ਵਧਦਾ ਜਾ ਰਿਹਾ ਹੈ। ਜ਼ਿਆਦਾਤਰ ਭੋਲੇ-ਭਾਲੇ ਲੋਕ ਫਰਜ਼ੀ ਆਨਲਾਈਨ ਸ਼ਾਪਿੰਗ ਕੰਪਨੀਆਂ ਦਾ ਸ਼ਿਕਾਰ ਹੋ ਕੇ ਠੱਗੇ ਜਾ ਰਹੇ ਹਨ। ਇਸ ਤਰ੍ਹਾਂ ਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਇਕ ਮੋਟਰਸਾਈਕਲ ਮਕੈਨਿਕ ਨੇ ਆਨਲਾਈਨ ਸ਼ਾਪਿੰਗ ਰਾਹੀਂ ਮੋਬਾਇਲ ਮੰਗਵਾਇਆ ਪਰ ਨਿਕਲੇ ਜੁੱਤੇ। ਠੱਗੀ ਦਾ ਸ਼ਿਕਾਰ ਹੋਏ ਮਨਮੋਹਨ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਸੈਣੀ ਮਾਜਰਾ ਨੇ ਦੱਸਿਆ ਕਿ ਉਸ ਨੇ ਆਨਲਾਈਨ ਸ਼ਾਪਿੰਗ ਰਾਹੀਂ ਮੋਬਾਇਲ ਦਾ ਆਰਡਰ ਦਿੱਤਾ ਸੀ। ਕੁੱਝ ਦਿਨ ਬਾਅਦ ਦੁਕਾਨ ‘ਤੇ ਉਨ੍ਹਾਂ ਦਾ ਆਰਡਰ ਕੀਤਾ ਮੋਬਾਇਲ ਫੋਨ ਦੇਣ ਲਈ ਇਕ ਵਿਅਕਤੀ ਆਇਆ। ਮੈਂ ਉਸ ਨੂੰ 4500 ਰੁਪਏ ਦੇ ਦਿੱਤੇ। ਉਸ ਨੇ ਮੈਨੂੰ ਪਾਰਸਲ ਦੇ ਦਿੱਤਾ। ਜਦੋਂ ਮੈਂ ਪਾਰਸਲ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਮੋਬਾਇਲ ਫੋਨ ਦੀ ਥਾਂ ਜੁੱਤੇ ਸਨ। ਉਨ੍ਹਾਂ ਤੁਰੰਤ ਆਰਡਰ ਵਾਲੇ ਪਾਰਸਲ ‘ਤੇ ਲਿਖੇ ਨੰਬਰ ‘ਤੇ ਸੰਪਰਕ ਕੀਤਾ ਪਰ ਕੰਪਨੀ ਵੱਲੋਂ ਕੋਈ ਸੰਤੁਸ਼ਟ ਜਵਾਬ ਨਹੀਂ ਮਿਲਿਆ।

Be the first to comment

Leave a Reply