ਭੱਠੇ ‘ਤੇ ਰਹਿੰਦੀ ਔਰਤ ਨਾਲ ਬਲਾਤਕਾਰ

ਫ਼ਿਰੋਜ਼ਪੁਰ : ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਕਿਲੀ ਵਿਖੇ ਭੱਠੇ ‘ਤੇ ਰਹਿੰਦੀ ਇੱਕ ਔਰਤ ਨਾਲ ਭੱਠਾ ਮਾਲਕ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਲਿਖਾਈ ਸ਼ਿਕਾਇਤ ਵਿੱਚ ਵੀਨਾ ਰਾਣੀ ਪਤਨੀ ਸਰਵਣ ਸਿੰਘ ਪਿੰਡ ਕਾਠਗੜ੍ਹ ਹਾਲ ਅਬਾਦ ਭੱਠਾ ਫਕੀਰ ਚੰਦ ਪਿੰਡ ਕਿਲੀ ਨੇ ਦੋਸ਼ ਲਾਇਆ ਕਿ ਬੀਤੇ ਕੱਲ ਦਿਨ ਸਮੇਂ ਦੋਸੀ ਗੁਰਮੇਜ ਸਿੰਘ ਉਸਦੇ ਘਰ ਆਇਆ ਅਤੇ ਉਸ ਦੇ ਪਤੀ ਨੂੰ ਬਹਾਨੇ ਨਾਲ ਬੁਲਾ ਕੇ ਲੈ ਗਿਆ। ਮੁਦੱਈਆ ਨੂੰ ਇਕੱਲੀ ਦੇਖ ਕੇ ਭੱਠਾ ਮਾਲਕ ਫਕੀਰ ਚੰਦ ਉਸਦੇ ਮਕਾਨ ਅੰਦਰ ਦਾਖਲ ਹੋਏ ਅਤੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ। ਮਿਲੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਨੇ ਬੁੱਗਰ ਸਿੰਘ ਵਾਸੀ ਗੋਲੂ ਕਾ ਮੋੜ, ਫਕੀਰ ਚੰਦ ਵਾਸੀ ਜਲਾਲਾਬਾਦ ਅਤੇ ਗੁਰਮੇਜ ਸਿੰਘ ਵਾਸੀ ਰਾਊਕੇ ਖਿਲਾਫ ਆਈ.ਪੀ.ਸੀ ਦੀ ਧਾਰਾ 376/120-ਬੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Be the first to comment

Leave a Reply