ਮਈ ਤੋਂ ਪੈਟਰੋਲ ਤੇ ਡੀਜ਼ਲ ਦਾ ਭਾਅ ਹਰ ਰੋਜ਼ ਬਦਲਣ ਲੱਗ ਪਵੇਗਾ

ਚੰਡੀਗੜ੍ਹ  – ਚੰਡੀਗੜ੍ਹ ’ਚ ਪਹਿਲੀ ਮਈ ਤੋਂ ਪੈਟਰੋਲ ਤੇ ਡੀਜ਼ਲ ਦਾ  ਭਾਅ ਹਰ ਰੋਜ਼ ਬਦਲਣ ਲੱਗ ਪਵੇਗਾ। ਦੇਸ਼ ਦੇ ਚਾਰ ਹੋਰ ਸ਼ਹਿਰਾਂ ਪੁੱਡੂਚਰੀ, ਵਿਸਾਖ਼ਾ ਪਟਨਮ, ਉਦੇਪੁਰ ਤੇ ਜਮਸ਼ੇਦਪੁਰ ਵਿੱਚ ਵੀ ਇਹ ਫੈਸਲਾ ਨਾਲ ਹੀ ਲਾਗੂ ਹੋ ਰਿਹਾ ਹੈ। ਪੰਜ ਸ਼ਹਿਰਾਂ ’ਚ ਫਿਊਲ ਦੇ 109 ਆਉਟਲੈਟ ਦੱਸੇ ਜਾ ਰਹੇ ਹਨ। ਹੁਣ ਤੱਕ ਪੈਟਰੋਲ ਤੇ ਡੀਜ਼ਲ ਦੇ ਭਾਅ ਪੰਦਰਵਾੜੇ ਬਾਅਦ ਬਦਲਦੇ ਆ ਰਹੇ ਹਨ। ਨਵੇਂ ਫੈਸਲੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਾਂਗ ਹੀ ਕੀਮਤਾਂ ਉਤਾਂਹ ਠਾਂਹ ਹੁੰਦੀਆਂ ਰਹਿਣਗੀਆਂ। ਇਹ ਰੇਟ ਅੱਧੀ ਰਾਤ ਮਗਰੋਂ  ਬਦਲੇ ਜਾਣਗੇ ਤੇ ਪੈਟਰੋਲ ਪੰਪਾਂ ਦੇ ਬੋਰਡਾਂ ਉੱਤੇ  ਲਿਖੇ ਜਾਣਗੇ।
ਭਾਰਤ ਦੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਹ ਫੈਸਲਾ ਤਿੰਨ ਆਇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਲਿਆ ਸੀ। ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਐਸੋਸੀੲੈਸ਼ਨ ਦੇ ਪ੍ਰਧਾਨ ਅਜੈ ਬਾਂਸਲ ਮੁਤਾਬਿਕ ਸਰਕਾਰ ਨੇ ਇਹ ਫੈਸਲਾ ਅਪਰੈਲ ਦੇ ਸ਼ੁਰੂ ਵਿੱਚ ਹੀ ਲੈ ਲਿਆ ਸੀ।

Be the first to comment

Leave a Reply

Your email address will not be published.


*