ਮਕਾਨ ਵਿਚ ਅੱਗ ਲੱਗ ਜਾਣ ਨਾਲ 11 ਭਾਰਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ

ਦੁਬਈ –  ਸਾਊਦੀ ਅਰਬ ਦੇ ਨਜਰਾਨ ਖੇਤਰ ਵਿਚ ਇਕ ਮਕਾਨ ਵਿਚ ਅੱਗ ਲੱਗ ਜਾਣ ਨਾਲ ਉਸ ਵਿਚ ਰਹਿ ਰਹੇ ਘੱਟ ਤੋਂ ਘੱਟ 11 ਭਾਰਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਵਿਚ ਜਾਰੀ ਖਬਰਾਂ ਮੁਤਾਬਕ ਸਾਊਦੀ ਨਾਗਕਿਰ ਸੁਰੱਖਿਆ ਨੇ ਦੱਸਿਆ ਕਿ ਦੱਖਣੀ ਨਜਰਾਨ ਸਥਿਤ ਮਕਾਨ ਵਿਚ ਅੱਗ ਲੱਗਣ ਨਾਲ 11 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਹ ਸਾਰੇ ਭਾਰਤ-ਬੰਗਲਾਦੇਸ਼ ਤੋਂ ਹਨ। ਜ਼ਖਮੀਆਂ ਵਿਚ ਚਾਰ ਭਾਰਤ ਤੋਂ ਹਨ।ਸਾਊਦੀ ਅਧਿਕਾਰੀਆਂ ਮੁਤਾਬਕ ਇਸ ਘਰ ਵਿਚ ਇਕ ਵੀ ਬਾਰੀ ਨਹੀਂ ਸੀ, ਜਿਸ ਨਾਲ ਧੂੰਆਂ ਬਾਹਰ ਨਿਕਲ ਪਾਉਂਦਾ। ਉਨ੍ਹਾਂ ਕਿਹਾ ਕਿ ਸਾਰੇ ਮਜ਼ਦੂਰਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੇਦਾਹ ਸਥਿਤ ਭਾਰਤੀ ਵਣਜ ਦੂਤਾਘਰ ਦੇ ਅਧਿਕਾਰੀ ਘਟਨਾ ਤੋਂ ਬਾਅਦ ਨਜਰਾਨ ਜਾ ਰਹੇ ਹਨ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਮੈਨੂੰ ਨਜਰਾਨ ਵਿਚ ਅੱਗ ਦੀ ਘਟਨਾ ਦਾ ਪਤਾ ਲੱਗਿਆ ਹੈ, ਜਿਸ ਵਿਚ ਅਸੀਂ 11 ਭਾਰਤੀ ਨਾਗਰਿਕਾਂ ਨੂੰ ਗੁਆ ਦਿੱਤਾ ਅਤੇ ਜ਼ਖਮੀ ਹਸਪਤਾਲ ਵਿਚ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੇ ਕੌਸਲੇਟ ਜਨਰਲ ਨਜਰਾਨ ਦੇ ਗਰਵਨਰ ਨਾਲ ਸੰਪਰਕ ਵਿਚ ਹਨ। ਉਹ ਨਿਯਮਿਤ ਰੂਪ ਨਾਲ ਤਾਜ਼ਾ ਜਾਣਕਾਰੀ ਦੇ ਰਹੇ ਹਨ। ਵਿਦੇਸ਼ ਮੰਤਰੀ ਦੀ ਇਹ ਪ੍ਰਤੀਕਿਰਿਆ ਉਦੋਂ ਆਈ, ਜਦੋਂ ਵਿਦਿਆ ਐਸ ਨਾਂ ਦੀ ਇਕ ਔਰਤ ਨੇ ਘਟਨਾ ਵਿਚ ਮਾਰੇ ਗਏ ਇਕ ਆਦਮੀ ਦੀ ਲਾਸ਼ ਨੂੰ ਵਾਪਸ ਸਵਦੇਸ਼ ਲਿਆਉਣ ਵਿਚ ਮੰਤਰੀ ਦੀ ਮਦਦ ਮੰਗੀ। ਸ਼ੁਰੂਆਤੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। 2015 ਵਿਚ ਜਾਰੀ ਅੰਕੜਿਆਂ ਮੁਤਾਬਕ ਸਾਊਦੀ ਅਰਬ ਵਿਚ ਲਗਭਗ 90 ਲੱਖ ਵਿਦੇਸ਼ੀ ਕਾਮਗਾਰ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੱਖਣੀ ਏਸ਼ੀਆ ਤੋਂ ਹਨ।

Be the first to comment

Leave a Reply