ਮਨੀਸ਼ ਸਿਸੋਦੀਆ ਖਿਲਾਫ ਪਟੀਸ਼ਨ ਰੱਦ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ ‘ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਉੱਪ ਮੁਖ ਮੰਤਰੀ ਪੋਸਟ ਨੂੰ ਲੈ ਕੇ ਇਤਰਾਜ਼ ਸੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਹ ਪਟੀਸ਼ਨ ਚੋਣ ਕਮਿਸ਼ਨ ਨੂੰ ਭੇਜੀ ਸੀ। ਰਾਸ਼ਟਰਪਤੀ ਕੋਲ ਇਹ ਪਟੀਸ਼ਨ ਬੀਜੇਪੀ ਦੇ ਲੀਡਰ ਵਿਵੇਕ ਗਰਗ ਨੇ ਭੇਜੀ ਸੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਹ ਕੋਈ ਵੱਡਾ ਮਸਲਾ ਨਹੀਂ ਕਿਉਂਕਿ ਕਈ ਹੋਰ ਰਾਜਾਂ ‘ਚ ਵੀ ਉੱਪ ਮੁੱਖ ਮੰਤਰੀ ਦਾ ਅਹੁਦਾ ਹੈ।

ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਲਈ ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਅਹੁਦੇ ‘ਤੇ ਬਣੇ ਰਹਿ ਸਕਦੇ ਹਨ। ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਵੱਲੋਂ ਸਾਨੂੰ ਇਸ ਮਾਮਲੇ ‘ਤੇ ਕੋਈ ਹੁਕਮ ਨਹੀਂ ਦਿੱਤਾ ਗਿਆ ਤੇ ਅਸੀਂ ਕਮਿਸ਼ਨ ਦੇ ਕਾਨੂੰਨ ‘ਚ ਬੱਝੇ ਹੋਏ ਹਾਂ।

ਚੋਣ ਕਮਿਸ਼ਨ ਇਸ ਦੇ ਨਾਲ ਹੀ ਦੋ ਹੋਰ ਕੇਸਾਂ ਦੀ ਸੁਣਵਾਈ ਵੀ ਕਰ ਰਿਹਾ ਹੈ। ਇਕ ‘ਚ ਦਿੱਲੀ ਦੇ 21 ਵਿਧਾਇਕਾਂ ‘ਤੇ ਵਾਧੂ ਲਾਭ ਲੈਣ ਦਾ ਇਲਜ਼ਾਮ ਹੈ ਤੇ ਇਕ 27 ਵਿਧਾਇਕਾਂ ਬਾਰੇ ਹੈ। ਸੰਵਿਧਾਨ ਦੀ ਧਾਰਾ 102 ਇਕ ਏ ਮੁਤਾਬਕ ਵਾਧੂ ਲਾਭ ਲੈਣ ਦੇ ਮਾਮਲੇ ‘ਚ ਕਿਸੇ ਵੀ ਚੁਣੇ ਨੁਮਾਇੰਦੇ ‘ਤੇ ਕਾਰਵਾਈ ਹੋ ਸਕਦੀ ਹੈ

Be the first to comment

Leave a Reply