ਮਨੋਹਰ ਲਾਲ ਖੱਟੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ

ਚੰਡੀਗੜ੍ਹ -ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਪਰਾਲੀ ਸਾੜਨ ਨੂੰ ਰੋਕਣ ਲਈ ਉਨ੍ਹਾਂ ਨੇ ਕੀ ਕਦਮ ਚੁੱਕੇ ਹਨ। ਦਿੱਲੀ ਐੱਨ. ਸੀ. ਆਰ. ‘ਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤਕ ਪਹੁੰਚਣ ਅਤੇ ਇਸ ‘ਚ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਵਲੋਂ ਪਰਾਲੀ ਸਾੜੇ ਜਾਣ ਨੂੰ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨੇ ਜਾਣ ਦੇ ਪਿਛੋਕੜ ‘ਚ ਇਹ ਸਵਾਲ ਕੀਤਾ ਗਿਆ ਹੈ।  ਖੱਟੜ ਨੇ ਅੱਜ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਹ ਕੇਜਰੀਵਾਲ ਨਾਲ ਕਦੇ ਵੀ, ਕਿਤੇ ਵੀ ਮਿਲਣ ਲਈ ਤਿਆਰ ਹਨ। ਉਧਰ ਪਿਛਲੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਉਂਕਿ ਇਹ ਕਈ ਰਾਜਾਂ ਦੇ ਵਿਚਾਲੇ ਦਾ ਮਾਮਲਾ ਹੈ, ਇਸ ‘ਚ ਕੇਂਦਰ ਦਾ ਦਖਲ ਜ਼ਰੂਰੀ ਹੈ।

Be the first to comment

Leave a Reply