ਮਮਤਾ ਕੁਲਕਰਣੀ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਣੀ ਅਤੇ ਉਸ ਦੇ ਬੁਆਏਫ੍ਰੈਂਡ ਵਿੱਕੀ ਗੋਸਵਾਮੀ ਨੂੰ ਠਾਣੇ ਦੀ ਇਕ ਸਪੈਸ਼ਲ ਕੋਰਟ ਨੇ 2000 ਕਰੋੜ ਰੁਪਏ ਦੇ ਡ੍ਰੱਗਜ਼ ਰੈਕਟ ਕੇਸ ‘ਚ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਮਮਤਾ ਦੀ ਜਾਇਦਾਦ ਕੁਰਕ ਕਰਨ ਦਾ ਹੁਕਮ ਦਿੱਤਾ ਹੈ।
ਨਾਰਕੋਟਿਕਸ ਡ੍ਰੱਗਜ਼ ਐਂਡ ਸਾਈਕੋਟ੍ਰਾਪਿਕ ਸਬਸਟੇਨਸ ਕੋਰਟ ਦੇ ਜੱਜ ਨੇ ਆਪਣੇ ਹੁਕਮ ‘ਚ ਕਿਹਾ ਕਿ ਇਹ ਐਲਾਨ ਕੀਤਾ ਜਾਂਦਾ ਹੈ ਕਿ ਦੋਸ਼ੀ ਮਮਤਾ ਕੁਲਕਰਣੀ ਅਤੇ ਵਿੱਕੀ ਗੋਸਵਾਮੀ ਦੋਸ਼ੀ ਹਨ। ਦੋਵੇਂ ਦੋਸ਼ੀਆਂ ਦੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ। ਮਮਤਾ ਅਤੇ ਵਿੱਕੀ ਦੋਵੇਂ ਹੀ 2000 ਕਰੋੜ ਰੁਪਏ ਦੇ ਐਫੇਡ੍ਰਾਇਨ ਡਰੱਗਜ਼ ਕੇਸ ‘ਚ ਮੁੱਖ ਦੋਸ਼ੀ ਹਨ।

Be the first to comment

Leave a Reply