ਮਰਨ ਵਰਤ ਅੱਠਵੇ ਦਿਨ ਵੀ ਜਾਰੀ

ਪਟਿਆਲਾ –  ਟਾਵਰ ਟੈਕਨੀਸ਼ੀਅਨ ਯੂਨੀਅਨ ਪੰਜਾਬ ਵੱਲੋਂ ਨੌਕਰੀ ਤੋਂ ਕੱਢੇ ਗਏ ਕਾਮਿਆਂ ਨੂੰ ਬਹਾਲ ਕਰਨ ਦੀ ਮੰਗ ਲੈ ਕੇ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਅੱਠਵੇਂ ਦਿਨ ਵਿੱਚ ਪਹੁੰਚ ਗਿਆ ਹੈ।

ਵਰਣਯੋਗ ਹੈ ਕਿ ਇੰਡਸ ਟਾਵਰ ਕੰਪਨੀ ਅਤੇ ਏਰੀਅਲ ਟੈਲੀਕਾਮ ਕੰਪਨੀ ਵਲੋਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਟੈਕਨੀਸ਼ੀਅਨਜ਼ ਨੂੰ ਬਿਨਾਂ ਵਜਹ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਹ ਟੈਕਨੀਸ਼ੀਨਜ਼ ਪਿਛਲੇ ਲਗਭਗ 10 ਤੋਂ 15 ਸਾਲਾ ਤੋਂ ਕੰਮ ਕਰ ਰਹੇ ਸਨ। ਕੰਪਨੀ ਅਧਿਕਾਰੀਆਂ ਨੂੰ ਵਾਰ ਵਾਰ ਮਿਲਣ ਤੇ ਵੀ ਕੰਪਨੀ ਅਧਿਕਾਰੀਆਂ ਦੇ ਕੰਨਾਂ ਤੇ ਜੂਂ ਨਹੀ ਸਰਕ ਰਹੀ ਸੀ ਅਤੇ ਬਾਵਜੂਦ ਇਸ ਦੇ ਕਿ ਇਨ੍ਹਾਂ ਦੀ ਬਹਾਲੀ ਕੀਤੀ ਜਾਂਦੀ, ਇਨਾਂ ਵਿਰੁੱਧ ਝੂਠੇ ਮੁਕਦੱਮੇ ਦਰਜ ਕਰ ਦਿੱਤੇ ਗਏ। ਇਹ ਪ੍ਰਗਟਾਵਾ ਸ਼੍ਰੀ ਬਿਕਰਮ ਦੱਤ ਸ਼ਰਮਾਂ ਪ੍ਰਧਾਨ ਅਤੇ ਸ਼੍ਰੀ ਗਗਨਦੀਪ ਸਿੰਘ ਖਜ਼ਾਨਚੀ ਪਟਿਆਲਾ ਵਲੋਂ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ ਪ੍ਰੰਤੂ ਕੰਪਨੀ ਅਧਿਕਾਰੀ ਟੱਸ ਤੋਂ ਮਸ ਨਹੀਂ ਹੋ ਰਹੇ ਹਨ ਜਿਸ ਕਾਰਨ ਮਜਬੂਰੀ ਵਸ ਸ਼੍ਰੀ ਜਗਤਾਰ ਸਿੰਘ ਬਲਬੇਹੜਾ ਮਿਤੀ 26-06-2017 ਤੋਂ ਲਗਾਤਾਰ ਮਰਨ ਵਰਤ ਤੇ ਹਨ। ਸਮੂਹ ਕੱਢੇ ਗਏ ਕਾਮਿਆਂ ਦੇ ਪਰਿਵਾਰ ਵੀ ਇਸ ਸੰਘਰਸ਼ ਵਿਚ ਸ਼ਾਮਲ ਹੋ ਗਏ ਹਨ। ਅੱਜ ਵਿਸ਼ੇਸ਼ ਤੌਰ ਤੇ ਸ਼੍ਰੀ ਨਾਜ਼ਰ ਸਿੰਘ ਮਾਨਸ਼ਾਹੀਆ ਐਮ.ਐਲ.ਏ ਮਾਨਸਾ ਆਮ ਆਦਮੀ ਪਾਰਟ ਵਲੋਂ ਡਾ. ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸ਼੍ਰੀ ਜੇ.ਪੀ.ਸਿੰਘ, ਸ਼੍ਰੀ ਤੇਜਿੰਦਰ ਮਹਿਤਾ, ਸ਼੍ਰੀਮਤੀ ਏਕਤਾ ਸਡਾਣਾ, ਸ਼੍ਰੀ ਬਿੱਟੂ ਸੈਣੀ, ਸ. ਅੰਗਰੇਜ਼ ਸਿੰਘ, ਡਾ. ਪ੍ਰੀਤਮ ਸਿੰਘ, ਸ਼. ਗੁਰਿੰਦਰ ਸਿੰਘ ਅਤੇ ਹੋਰ ਕਈ ਆਮ ਆਦਮੀ ਪਾਰਟੀ ਦੇ ਕਈ ਵਰਕਜ਼ ਨੇ ਮਰਨ ਵਰਤ ਤੇ ਬੈਠੇ ਸਾਥੀ ਨਾਲ ਅਤੇ ਟਾਵਰਮੈਨ ਵਰਕਰਾਂ ਸੰਘਰਸ਼ ਨਾਲ ਇਕ ਮੁੱਠਤਾ ਪਰਗਟ ਕਰਨ ਸ਼ਾਮਲ ਹੋਏ। ਉਨਾਂ ਵਲੋਂ ਪੁਰਜ਼ੋਰ ਸਬਦਾਂ ਵਿੱਚ ਮੰਗ ਕੀਤੀ ਗਈ ਕਿ ਇੰਡਸ ਕੰਪਨੀ ਅਤੇ ਏਰੀਅਲ ਕੰਪਨੀ ਵਲੋਂ ਜਿਹੜੇ ਕਾਮੇ ਕੱਢੇ ਗਏ ਹਨ ਉਨਾਂ ਨੂੰ ਬਹਾਲ ਕੀਤਾ ਜਾਵੇ। ਉਨਾਂ ਵਿਰੁੱਧ ਝੂਠੇ ਮੁਕਦਮੇ ਵਾਪਸ ਲਏ ਜਾਣ। ਉਨਾਂ ਨੇ ਇਹ ਵੀ ਕਿਹਾ ਕਿ ਇਕ ਪਾਸੇ ਸਰਕਾਰ ਹਰ ਘਰ ਵਿੱਚ ਸਰਕਾਰੀ ਨੌਕਰੀ ਦੇਣ ਦਾ ਵਾਦਾ ਕਰਦੀ ਹੈ ਪਰ ਇਸ ਦੇ ਉਲਟ ਜ਼ੋ ਟੈਕਨੀਸ਼ੀਅਨ ਵਰਕਰ 10 ਤੋਂ 15 ਸਾਲਾ ਦੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਵੀ ਨੌਕਰੀ ਤੋ ਕੱਢਣ ਤੇ ਉਨ੍ਹਾਂ ਦੀ ਕੋਈ ਸਾਰ ਨਹੀ ਲੈ ਰਹੀ। ਸ਼੍ਰੀ ਬਿਕਰਮ ਸਿੰਘ ਅਤੇ ਸ਼੍ਰੀ ਗਗਨਦੀ ਸਿੰਘ ਅਤੇ ਸਮੂਹ ਟਾਵਰਮੈਨ ਕਾਮਿਆਂ ਵੱਲੋਂ ਕੰਮਨੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੱਢੇ ਗਏ ਵਰਕਰ ਜਲਦ ਬਹਾਲ ਨਹੀਂ ਕੀਤੇ ਜਾਂਦੇ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ।

Be the first to comment

Leave a Reply