ਮਲਟੀਕਲਚਰਲ ਕਮੇਟੀ ਦੀ ਮੀਟਿੰਗ ਦੌਰਾਨ ਅਹਿਮ ਮਤੇ ਵਿਚਾਰੇ ਗਏ

ਐਲਕ ਗਰੋਵ ਸਿਟੀ ਪੁਲਿਸ ਵਿਭਾਗ ਦੇ ਅਫਸਰ ਕ੍ਰਿਸਟੋਫਰ ਟਰੀਮ ਨੂੰ ਰਿਟਾਇਰਮੈਂਟ ਮੌਕੇ ਵਿਦਾਇਗੀ ਦਿੰਦੇ ਹੋਏ ਮਲਟੀਕਲਚਰਲ ਕਮੇਟੀ ਦੇ ਮੈਂਬਰ।

ਸੈਕਰਾਮੈਂਟੋ – ਐਲਕ ਗਰੋਵ ਸਿਟੀ ਦੇ ਮਲਟੀਕਲਚਰਲ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਬਹੁਤ ਸਾਰੇ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਕੀਤੇ ਗਏ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਜਤਿੰਦਰ ਸਿੰਘ ਰੰਧਾਵਾ, ਜਿੰਕੀ ਡਾਲਰ, ਸਕਾਟ ਮੈਟਸੂਮੋਟੋ, ਮਹਿੰਦਰ ਸਿੰਘ, ਡਾ. ਰੇਅਮੰਡ, ਪੁਲਿਸ ਵਿਭਾਗ ਦੇ ਸੂਚਨਾ ਅਧਿਕਾਰੀ ਕ੍ਰਿਸ ਅਤੇ ਜੈਸਨ ਵੀ ਹਾਜ਼ਰ ਸਨ।
ਇਸ ਮੀਟਿੰਗ ਦੌਰਾਨ ਐਲਕ ਗਰੋਵ ਇਲਾਕੇ ਦੇ ਬਾਸ਼ਿੰਦਿਆਂ ਦੇ ਆਪਸੀ ਭਾਈਚਾਰੇ ਲਈ ਖੁੱਲ• ਕੇ ਵਿਚਾਰ-ਵਟਾਂਦਰੇ ਹੋਏ। ਮੈਂਬਰਾਂ ਨੇ ਆਪੋ-ਆਪਣੇ ਵਿਚਾਰ ਦਿੱਤੇ। ਇਸ ਦੌਰਾਨ ਸਾਲ 2018 ਦੇ ਆਉਣ ਵਾਲੇ ਸਮੇਂ ਲਈ ਕਮੇਟੀ ਦੇ ਪ੍ਰੋਗਰਾਮ ਉਲੀਕੇ ਗਏ। ਰੋਟਰੀ ਕਲੱਬ ਵੱਲੋਂ ਇਕ ਪੀਸ ਕਾਨਫਰੰਸ ਕੀਤੀ ਜਾ ਰਹੀ ਹੈ, ਉਸ ਬਾਰੇ ਵੀ ਖੁੱਲ• ਕੇ ਚਰਚਾ ਹੋਈ।
ਐਲਕ ਗਰੋਵ ਸਿਟੀ ਪੁਲਿਸ ਵਿਭਾਗ ਦੇ ਅਫਸਰ ਕ੍ਰਿਸਟੋਫਰ ਟਰੀਮ ਇਸ ਸ਼ਹਿਰ ਲਈ ਲੰਮਾ ਸਮਾਂ ਸੇਵਾਵਾਂ ਦੇਣ ਤੋਂ ਬਾਅਦ ਅਗਲੇ ਕੁੱਝ ਦਿਨਾਂ ਵਿਚ ਰਿਟਾਇਰ ਹੋ ਰਹੇ ਹਨ। ਮਲਟੀਕਲਚਰਲ ਕਮੇਟੀ ਦੇ ਮੈਂਬਰਾਂ ਵੱਲੋਂ ਉਨ•ਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਨ•ਾਂ ਵੱਲੋਂ ਦਿੱਤੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ।
ਇਸ ਮੀਟਿੰਗ ਵਿਚ ਐਲਕ ਗਰੋਵ ਸਿਟੀ ਦੇ ਕਲਰਕ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੁੰਦੇ ਹਨ, ਜਿਨ•ਾਂ ਨੇ ਸਿਟੀ ਵੱਲੋਂ ਆਉਣ ਵਾਲੇ ਸਮੇਂ ਦੇ ਪ੍ਰੋਗਰਾਮਾਂ ਦਾ ਖੁਲਾਸਾ ਕੀਤਾ।

Be the first to comment

Leave a Reply