ਮਸ਼ਹੂਰ ਪੌਪ ਸਿੰਗਰ ਚੈਸਟਰ ਬੈਨਿੰਗਟਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਲਾਸ ਏਜੰਲਸ: ਅਮਰੀਕਾ ਦੇ 41 ਸਾਲਾਂ ਮਸ਼ਹੂਰ ਪੌਪ ਸਿੰਗਰ ਚੈਸਟਰ ਬੈਨਿੰਗਟਨ ਵੀਰਵਾਰ ਸਵੇਰੇ ਲਾਂਸ ਏਜੰਲਸ ਸਥਿਤ ਆਪਣੇ ਨਿੱਜੀ ਘਰ ‘ਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ।ਲਾਂਸ ਏਜੰਲਸ ਦੇ ਕਾਊਂਟੀ ਕਾਰਨਰ ਨੇ ਚੈਸਟਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਦਾ ਕਹਿਣਾ ਹੈ ਕਿ ਚੈਸਟਰ ਨੇ ਖੁਦਕੁਸ਼ੀ ਕਰ ਲਈ ਹੈ। ਚੈਸਟਰ ਜੋ ਕਿ ਮਸ਼ਹੂਰ ਪੌਪ ਬੈਂਡ ਲਿੰਕਨ ਪਾਰਕ ਦੇ ਮੁੱਖੀ ਵੀ ਹਨ, ਦਾ ਬੈਂਡ ਇਸ ਵੇਲੇ ਆਪਣੀ ਨਵੀਂ ਆਈ ਐਲਬਮ ‘ਵਨ ਮੋਰ ਲਾਈਟ’ ਦੇ ਸਬੰਧ ‘ਚ ਵਰਲਡ ਟੂਰ ‘ਤੇ ਹੈ,ਇਹ ਵਰਲਡ ਟੂਰ 27 ਜੁਲਾਈ ਨੂੰ ਮੈਨਸਫੀਲਡ ਮੈਸੇਚਿਉਸੇਟਸ ਦੇ ਐਕਸਫਿਨਟੀ ਸੈਂਟਰ ‘ਚ ਖਤਮ ਹੋਣਾ ਹੈ। ਚੈਸਟਰ ਦੇ ਇਸ ਤਰ੍ਹਾਂ ਖੁਦਕੁਸ਼ੀ ਕਰਨ ਨਾਲ ਉਸ ਦੇ ਪ੍ਰਸ਼ੰਸਕਾਂ ‘ਚ ਭਾਰੀ ਦੁੱਖ ਪਾਇਆ ਜਾ ਰਿਹਾ ਹੈ।

Be the first to comment

Leave a Reply