ਮਹਾਨ ਪ੍ਰਚਾਰਕ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ 67ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ

ਮਿਲਾਨ – ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੇਲੋ ਵਿਖੇ ਇਲਾਕੇ ਦੀਆ ਸਮੂਹ ਸੰਗਤਾ ਵਲੋ ਸਿੱਖ ਕੋਮ ਦੇ ਮਹਾਨ ਪ੍ਰਚਾਰਕ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ 67ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ 2 ਜੁਲਾਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ, ਭਾਈ ਸੁਰਿੰਦਰ ਸਿੰਘ ਪਿਰੋਜ, ਕੁਲਬੀਰ ਸਿੰਘ ਮਿਆਣੀ, ਰਵਿੰਦਰ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਗੁਰਮੁਖ ਸਿੰਘ ਬਗਵਾਨਪੁਰ, ਨਿਸ਼ਾਨ ਸਿੰਘ ਮਿਆਣੀ, ਮਲਕੀਤ ਸਿੰਘ, ਬਲਜੀਤ ਸਿੰਘ ਹਰਿਆਣਾ, ਕਰਨੈਲ ਸਿੰਘ ਘੋੜੇਵਾਨ, ਜਤਿੰਦਰ ਸਿੰਘ ਕੈਰੋ, ਕਰਨਵੀਰ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ, ਕੁਲਦੀਪ ਸਿੰਘ , ਸੁਖਵਿੰਦਰ ਸਿੰਘ ਅਤੇ ਨੋਜਵਾਨ ਸਭਾ ਬੋਰਗੋ ਦੇ ਸਮੂਹ ਮੈਂਬਰਾਂ ਵਲੋਂ ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆ ਪ੍ਰਬੰਧਕ ਕਮੇਟੀਆ, ਸਿੱਖ ਜਥੇਬੰਦੀਆ ਅਤੇ ਇਟਲੀ ਦੀਆਂ ਸਮੂਹ ਸੰਗਤਾਂ ਨੂੰ  02 ਜੁਲਾਈ ਦਿਨ ਐਤਵਾਰ ਨੂੰ  ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੇਲੋ ਵਿਖੇ ਹੁਮ-ਹੁਮਾ ਕੇ ਪੁੱਜਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ

Be the first to comment

Leave a Reply