ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਥੇ ਨੌਕਰੀ ਮੇਲਾ ਸ਼ੁਰੂ

ਬਠਿੰਡਾ : 21 ਅਗਸਤ ਤੋਂ 31 ਅਗਸਤ ਤੱਕ ਚੱਲਣ ਵਾਲੇ ਪੰਜਾਬ ਸਰਕਾਰ ਦੇ ਸਟੇਟ ਦਰਜੇ ਦੇ ਨੌਕਰੀ ਮੇਲੇ (ਘਰ-ਘਰ ਨੌਕਰੀ) ਦਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਉਦਘਾਟਨ ਕੀਤਾ ਗਿਆ।ਪਰਾਲੇ ਦੇ ਸ਼ਲਾਘਾ ਕਰਦਿਆਂ ਵਾਇਸ – ਚਾਂਸਲਰ ਡਾ ਮੋਹਨ ਪਾਲ ਸਿੰਘ ਈਸ਼ਰ ਨੇ ਕਿਹਾ ਕਿ  ਇਸ ਨਾਲ ਪੰਜਾਬ ਸੂਬੇ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦਾ ਅਵਸਰ ਪ੍ਰਾਪਤ ਹੋਵੇਗਾ। ਉਨਾਂ ਵਿਦਿਆਰਥੀਆਂ ਅਤੇ ਪਹੁੰਚੀਆਂ ਹੋਈਆਂ ਕੰਪਨੀਆਂ ਨੂੰ ਇਸ ਨੌਕਰੀ ਮੇਲੇ ਦੌਰਾਨ ਹਰ ਤਰਾਂ ਦਾ ਸਹਿਯੋਗ ਮੁਹੱਈਆ ਕਰਵਾਉਣ ਦਾ ਆਸ਼ਵਾਸਨ ਦਿੱਤਾ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

Be the first to comment

Leave a Reply