ਮਹਾਰਾਣੀ ਏਲਿਜਾਬੇਥ ਦੂਜੀ ਨੇ ਸਾਲ 2017 ਲਈ ‘ਯੰਗ ਲੀਡਰਸ’ ਦਾ ਅਵਾਰਡ ਦਿੱਤਾ

ਲੰਡਨ  –  ਭੁੱਖਮਰੀ ਰੋਧੀ ਕਾਰਜਕਰਤਾ ਅੰਕਿਤ ਕਵਾਤਰਾ ਨੂੰ ਇੱਥੇ ਬਕਿੰਘਮ ਪੈਲੇਸ ‘ਚ ਇਕ ਸਮਾਰੋਹ ‘ਚ ਮਹਾਰਾਣੀ ਏਲਿਜਾਬੇਥ ਦੂਜੀ ਨੇ ਸਾਲ 2017 ਲਈ ‘ਯੰਗ ਲੀਡਰਸ’ ਦਾ ਅਵਾਰਡ ਦਿੱਤਾ। ਭਾਰਤ ‘ਚ ਭੁੱਖਮਰੀ ਅਤੇ ਕੁਪੋਸ਼ਣ ਦੀ ਸਮੱਸਿਆ ਨੂੰ ਸੁਲਝਾਉਣ ‘ਚ ਅਸਧਾਰਨ ਕੰਮ ਕਰਨ ਲਈ 25 ਸਾਲਾ ਕਵਾਤਰਾ ਨੂੰ ਕਲ ਦੇਰ ਰਾਤ ਮਹਾਰਾਣੀ ਏਲਿਜਾਬੇਥ ਦੂਜੀ ਨੇ ਇਹ ਪੁਰਸਕਾਰ ਦਿੱਤਾ। ਕਵਾਤਰਾ ‘ਫੀਡਿੰਗ ਇੰਡੀਆ’ ਦੇ ਸੰਸਥਾਪਕ ਹਨ। ਇਹ ਸੰਗਠਨ ਭਾਰਤ ‘ਚ ਭੁੱਖਮਰੀ ਖਤਮ ਕਰਨ ਅਤੇ ਵਿਆਹ ਜਾਂ ਕਿਸੇ ਹੋਰ ਸਮਾਰੋਹ ‘ਚ ਬਚੇ ਭੋਜਨ ਨੂੰ ਭੁੱਖੇ ਲੋਕਾਂ ਨੂੰ ਖਵਾਉਣ ਦਾ ਕੰਮ ਕਰਦਾ ਹੈ। ਕਵਾਤਰਾ ਨੇ ਕਿਹਾ,” ਮਹਾਰਾਣੀ ਤੋਂ ਬਕਿੰਘਮ ਪੈਲੇਸ ‘ਚ ਇਹ ਪੁਰਸਕਾਰ ਮਿਲਣਾ ਬਹੁਤ ਵੱਡਾ ਮਾਣ ਹੈ। ਕੁਝ ਅਜਿਹਾ, ਜਿਸ ਦਾ ਮੈਂ ਸੁਪਨਾ ਤੱਕ ਨਹੀਂ ਦੇਖ ਸਕਦਾ ਸੀ। ਮੇਰਾ ਮੰਨਣਾ ਹੈ ਕਿ ਇਹ ਦੋਵੇਂ ਦੇਸ਼ਾਂ ਲਈ ਮਹੱਤਵਪੂਰਨ ਹੈ ਖਾਸ ਤੌਰ ‘ਤੇ ਉਦੋਂ ਜਦੋਂ ਬ੍ਰਿਟੇਨ ਅਤੇ ਭਾਰਤ ਦਾ ਕਈ ਸਾਰੇ ਮੋਰਚਿਆਂ ‘ਤੇ ਸਾਂਝਾ ਇਤਿਹਾਸ ਹੈ। ਉਨ੍ਹਾਂ ਨੇ ਕਿਹਾ,” ਬਕਿੰਘਮ ਪੈਲੇਸ ‘ਚ ਇਕ ਭਾਰਤੀ ਦੀ ਮੌਜੂਦਗੀ ਅੱਜ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਦੋਵੇਂ ਦੇਸ਼ ਕਿੰਨੇ ਲੰਬੇ ਰਸਤੇ ਤੈਅ ਕਰ ਚੁੱਕੇ ਹਨ। ਇਕ ਵਾਰੀ ਫਿਰ ਇਹ ਸਾਬਤ ਹੋ ਗਿਆ ਕਿ ਜੇ ਅਸੀਂ ਸ਼ਾਂਤੀ ਪੂਰਨ ਤਰੀਕੇ ਨਾਲ ਮਿਲ ਕੇ ਕੰਮ ਕਰੀਏ ਤਾਂ ਅਸੀਂ ਕਿੰਨਾ ਕੁਝ ਕਰ ਸਕਦੇ ਹਾਂ। ਸਾਲ 2014 ‘ਚ ਸਿਰਫ ਪੰਜ ਲੋਕਾਂ ਦੁਆਰਾ ਸ਼ੁਰੂ ਕੀਤਾ ਗਿਆ ‘ਫੀਡਿੰਗ ਇੰਡੀਆ’ ਹਾਲੇ 4500 ਵਲੰਟੀਅਰ ਨਾਲ 43 ਭਾਰਤੀ ਸ਼ਹਿਰਾਂ ‘ਚ ਕੰਮ ਕਰ ਰਿਹਾ ਹੈ। ਉਹ ਜ਼ਿਆਦਾ ਮਾਤਰਾ ‘ਚ ਬਚੇ ਭੋਜਨ ਨੂੰ ਲੈ ਜਾ ਕੇ ਕਰੀਬ 80 ਲੱਖ ਲੋਕਾਂ ਦੀ ਭੁੱਖ ਮਿਟਾ ਰਿਹਾ ਹੈ।

Be the first to comment

Leave a Reply