ਮਹਾਰਾਣੀ ਪ੍ਰਨੀਤ ਕੌਰ ਨੇ ਪੁਲਿਸ ਲਾਈਨ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ

ਪਟਿਆਲਾ  (ਸਾਂਝੀ ਸੋਚ ਬਿਊਰੋ)  : ਪੰਜਾਬ ਦੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਭਾਰਤ ਸਰਕਾਰ ਦੀ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਪੁਲਿਸ ਲਾਈਨ ਵਿਖੇ ਮੌਜੂਦ ਗੁਰੂਦੁਆਰਾ ਸਾਹਿਬ ‘ਚ  ਸ਼ਹੀਦੀ ਗੁਰੂਪੁਰਵ ਮੌਕੇ ਮੱਥਾ ਟੇਕਿਆਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ । ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਸਾਡੇ ਮਹਾਨ ਗੁਰੂਆਂ ਨੇ ਹਰ ਤਰਾਂ  ਤਸ਼ੱਦਤ ਸਹਿਣ ਕਰਕੇ ਵੀ ਮਾਨਵਤਾ ਦੀ ਸੇਵਾ ਕੀਤੀ ਅਤੇ ਗਰੀਬ, ਕਮਜੌਰ ਅਤੇ ਬੁਰੀ ਤਰਾਂ ਨਾਲ ਦੱਬੇ ਕੁਚਲੇ ਲੋਕਾਂ ਦੀ ਰੱਖਿਆਂ ਕੀਤੀ । .ਉਨ੍ਹਾਂ ਕਿਹਾ ਕਿ ਜਿਸ ਅਜ਼ਾਦੀ ਦਾ ਅਸੀ ਅੱਜ ਨਿੱਘ ਮਾਣ ਰਹੇ ਹਾਂ ਅਤੇ ਸਦੀਆਂ ਦੀ ਗੁਲਾਮੀ ਤੋਂ ਦੂਰ ਅਸੀ ਸਾਰੇ ਮਨੁੱਖ ਇਕੋ ਜਿਹੇ ਅਧਿਕਾਰ ਅਤੇ ਜ਼ਿਮੇਦਾਰੀਆਂ ਦਾ ਹੱਕ ਰੱਖਦੇ ਹਾਂ ਤਾਂ ਇਸ ਦੇ ਪਿਛੇ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿਤੀਆਂ ਗਈਆਂ ਕੁਰਬਾਨੀਆਂ ਵੱਡਾ ਅਤੇ ਪ੍ਰਮੁੱਖ ਕਾਰਨ ਹਨ । ਇਸ ਮੌਕੇ ਨਿਸ਼ਕਾਮ ਸੇਵਾ ਸਮਿਤੀ ਵੱਲੋਂ ਸ੍ਰੀਮਤੀ ਪਰਨੀਤ ਕੌਰ ਨੂੰ ਸਿਰੌਪਾਓ ਸਾਹਿਬ ਵੀ  ਭੇਟ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ.ਸ਼ਰਮਾ, ਨਗਰ ਨਿਗਮ ‘ਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੰਜੀਵ ਬਿਟੂ ਸ਼ਰਮਾ, ਮੁੱਖ ਮੰਤਰੀ ਦੇ ਓ.ਐਸ .ਡੀ ਸ੍ਰੀ ਹਨੀ ਸ਼ੇਖੌ, ਸ੍ਰੀ ਵਿਜੇ ਕੁਮਾਰ ਕੁੱਕਾ ਅਤੇ  ਐਸ.ਐਸ.ਪੀ ਡਾ. ਐਸ ਭੂੱਪਤੀ ਵੀ ਮੌਜੂਦ ਸਨ ।

Be the first to comment

Leave a Reply