ਮਹਾਰਾਸ਼ਟਰ ਨੂੰ ਪਛਾੜ ਕੇ ਹਰਿਆਣਾ ਖੇਲੋ ਇੰਡੀਆ ਸਕੂਲ ਖੇਡਾਂ ਦਾ ਚੈਂਪੀਅਨ ਬਣਿਆ

ਨਵੀਂ ਦਿੱਲੀ- ਆਖਰੀ ਦਿਨ ਆਪਣੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹਰਿਆਣਾ ਨੇ ਇੱਥੇ ਮਹਾਰਾਸ਼ਟਰ ਨੂੰ ਪਛਾੜ ਕੇ ਪਹਿਲੀਆਂ ਖੇਲੋ ਇੰਡੀਆ ਸਕੂਲ ਖੇਡਾਂ ਦਾ ਚੈਂਪੀਅਨ ਬਣਿਆ। ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਹਰਿਆਣਾ ਕੋਲ ਮਹਾਰਾਸ਼ਟਰ ਤੋਂ ਇਕ ਸੋਨ ਤਮਗਾ ਘੱਟ ਸੀ ਪਰ ਅੱਜ ਉਹ 15 ਸੋਨ ਤਮਗੇ ਜਿੱਤਣ ਵਿਚ ਸਫਲ ਰਿਹਾ, ਜਿਨ੍ਹਾਂ ‘ਚੋਂ 10 ਤਮਗੇ ਮੁੱਕੇਬਾਜ਼ਾਂ ਨੇ ਜਿੱਤੇ। ਹਰਿਆਣਾ ਨੇ ਇਸਦੇ ਇਲਾਵਾ ਜੂਡੋ ਵਿਚ 2 ਤੇ ਤੀਰਅੰਦਾਜ਼ੀ, ਫੁੱਟਬਾਲ ਤੇ ਹਾਕੀ ਵਿਚ ਇਕ-ਇਕ ਸੋਨ ਤਮਗਾ ਜਿੱਤਿਆ। ਹਰਿਆਣਾ ਨੇ 38 ਸੋਨ, 26 ਚਾਂਦੀ ਤੇ 38 ਕਾਂਸੀ ਜਿੱਤੇ। ਮਹਾਰਾਸ਼ਟਰ ਦੇ ਨਾਂ 36 ਸੋਨ, 32 ਚਾਂਦੀ ਤੇ 42 ਕਾਂਸੀ ਤਮਗੇ ਰਹੇ।

Be the first to comment

Leave a Reply

Your email address will not be published.


*