ਮਹਿਲਾ ਕਾਂਸਟੇਬਲ ਨੂੰ ਪੁਲਸ ਥਾਣੇ ਅੰਦਰ, ਮਾਂ-ਧੀ ਨੇ ਕੱਢੀਆਂ ਗਾਲਾਂ, ਪੁਲਸ ਵਾਲਿਆਂ ਨੇ ਮਸਾਂ ਛੁਡਾਇਆ

ਲੁਧਿਆਣਾ  : ਥਾਣਾ ਸਲੇਮ ਟਾਬਰੀ ‘ਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਅਚਾਨਕ ਹੀ ਮਾਂ-ਧੀਆਂ ਥਾਣੇ ਦੇ ਅੰਦਰ ਇਕ ਮਹਿਲਾ ਕਾਂਸਟੇਬਲ ਦੇ ਗਲ਼ ਪੈ ਗਈਆਂ, ਜਿਨ੍ਹਾਂ ਨੇ ਸਰਕਾਰੀ ਡਿਊਟੀ ‘ਚ ਵਿਘਨ ਪਾਉਂਦੇ ਹੋਏ ਮਹਿਲਾ ਕਾਂਸਟੇਬਲ ਨਾਲ ਗਾਲੀ-ਗਲੋਚ ਕੀਤਾ ਅਤੇ ਉਸ ਨਾਲ ਧੱਕਾ-ਮੁੱਕੀ ਵੀ ਕੀਤੀ। ਪੁਲਸ ਨੇ ਬਚਾਅ ਕਰ ਕੇ ਮਹਿਲਾ ਕਾਂਸਟੇਬਲ ਨੂੰ ਉਨ੍ਹਾਂ ਦੇ ਚੁੰਗਲ ‘ਚੋਂ ਛੁਡਾਇਆ।ਇਹ ਘਟਨਾ ਜਦੋਂ ਹੋਈ, ਉਸ ਸਮੇਂ ਥਾਣਾ ਇੰਚਾਰਜ ਥਾਣੇ ‘ਚ ਮੌਜੂਦ ਨਹੀਂ ਸਨ। ਜਦ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਅਧਿਕਾਰੀਆਂ ਦੇ ਧਿਆਨ ‘ਚ ਲਿਆ ਕੇ ਕਾਂਸਟੇਬਲ ਦੀ ਸ਼ਿਕਾਇਤ ‘ਤੇ ਸਿਮਰਨ ਕੌਰ, ਉਸ ਦੀਆਂ ਦੋਵੇਂ ਬੇਟੀਆਂ ਪਰਮਜੋਤ ਕੌਰ ਅਤੇ ਪ੍ਰਭਜੋਤ ਕੌਰ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਥਾਣੇਦਾਰ ਸਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਬਲਵਿੰਦਰ ਕੌਰ ਡਿਊਟੀ ‘ਤੇ ਸੀ ਤਾਂ ਪਹਿਲਾਂ ਸਰਕਾਰੀ ਨੰਬਰ ਫਿਰ ਉਸ ਦੇ ਪਰਸਨਲ ਨੰਬਰ ‘ਤੇ ਸਿਮਰਨ ਦਾ ਫੋਨ ਆਇਆ, ਜਿਸ ਨੇ ਬਲਵਿੰਦਰ ਦੇ ਨਾਲ ਗਾਲੀ-ਗਲੋਚ ਕੀਤੀ। ਇਸ ਤੋਂ ਬਾਅਦ ਸਿਮਰਨ ਅਤੇ ਉਸ ਦੀਆਂ ਦੋਵੇਂ ਬੇਟੀਆਂ ਥਾਣੇ ਪਹੁੰਚ ਗਈਆਂ ਤੇ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਮਹਿਲਾ ਕਾਂਸਟੇਬਲ ਨੇ ਇਸ ਦੀ ਲਿਖਤੀ ਸ਼ਿਕਾਇਤ ਦਿੱਤੀ। ਅਧਿਕਾਰੀਆਂ ਦੇ ਆਦੇਸ਼ ‘ਤੇ ਕੇਸ ਦਰਜ ਕਰ ਕੇ ਦੋਸ਼ੀ ਮਹਿਲਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਹਿਲਾਵਾਂ ਇਕ ਗਰਮ ਦਲ ਦੇ ਨੇਤਾ ਦੀਆਂ ਕਰੀਬੀ ਜਾਣਕਾਰ ਦੱਸੀਆਂ ਜਾ ਰਹੀਆਂ ਹਨ।

Be the first to comment

Leave a Reply