ਮਹਿਲਾ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੇ ਪੇਟ ‘ਚ ਲੜਕੀ ਹੋਣ ਦਾ ਸਮਾਚਾਰ ਸੁਣ ਕੇ ਮਾਂ ਦੀ ਕੁੱਖ ਵਿੱਚ ਕੀਤਾ ਕਤਲ

ਰਾਜਸਥਾਨ ਦੇ ਪਿੰਡ ਬਨਵਾਲਾ ‘ਚ ਵਿਆਹੀ ਇਕ ਮਹਿਲਾ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੇ ਪੇਟ ‘ਚ ਲੜਕੀ ਹੋਣ ਦਾ ਸਮਾਚਾਰ ਸੁਣ ਕੇ ਉਸ ਦੇ ਪੇਟ ‘ਚ ਲੱਤਾਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਜ਼ਖਮੀ ਔਰਤ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਥਾਣਾ ਖੁਈਆਂ ਸਰਵਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਜੰਡਵਾਲਾ ਹਨੁਵੰਤਾ ਨਿਵਾਸੀ ਸੁਮਨ ਦੇ ਪਿਤਾ ਬ੍ਰਹਮਾਦੇਵ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਰਾਜਸਥਾਨ ਦੇ ਪਿੰਡ ਬਨਵਾਲਾ ਨਿਵਾਸੀ ਦਵਿੰਦਰ ਕੁਮਾਰ ਪੁੱਤਰ ਰਣਜੀਤ ਸਿੰਘ ਨਾਲ ਕੀਤਾ ਸੀ, ਵਿਆਹ ਦੇ ਕੁਝ ਮਹੀਨੇ ਬਾਅਦ ਜਦ ਉਹ ਗਰਭਵਤੀ ਹੋਈ ਤਾਂ ਉਸ ਦੇ ਸਹੁਰੇ ਵਾਲਿਆਂ ਨੇ ਉਸ ਦੇ ਪੇਟ ‘ਚ ਲੜਕੀ ਹੋਣ ਦਾ ਪਤਾ ਲਗਾ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਇਸ ਲਈ ਕੁਝ ਸਮੇਂ ਬਾਅਦ ਉਸ ਦੇ ਘਰ ਫਿਰ ਤੋਂ ਇਕ ਬੇਟੀ ਨੇ ਜਨਮ ਲਿਆ, ਜੋ ਹੁਣ ਢਾਈ ਸਾਲ ਦੀ ਹੈ।

Be the first to comment

Leave a Reply