ਮਹਿਲਾ ਨੇ ਸੰਤ ਯੁਵਰਾਜ ਤੇ ਜਾਇਦਾਦ ‘ਤੇ ਕਬਜ਼ਾ ਕਰਨ ਅਤੇ ਯੌਨ-ਸ਼ੋਸ਼ਣ ਲਗਾਇਆ ਦੋਸ਼

ਫਰੀਦਾਬਾਦ — ਫਰੀਦਾਬਾਦ ‘ਚ ਮਹਿਲਾ ਨਾਲ ਯੌਨ-ਸ਼ੋਸ਼ਣ ਅਤੇ ਉਸਦੀ ਜਾਇਦਾਦ ‘ਤੇ ਕਬਜ਼ਾ ਕਰਨ ਦੇ ਦੋਸ਼ਾਂ ‘ਚ ਘਿਰੇ ਸੰਤ ਯੁਵਰਾਜ ਨੂੰ ਅੱਜ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਤੇ ਭੇਜ ਦਿੱਤਾ ਹੈ। ਦੂਸਰੇ ਪਾਸੇ ਦੋਸ਼ੀ ਆਪਣੇ ਆਪ ਨੂੰ ਬੇਕਸੂਰ ਦਸ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੀ ਦੁਪਹਿਰ ਇਕ ਮਹਿਲਾ ਨੇ ਏ.ਸੀ.ਪੀ. ਦਫਤਰ ਦੇ ਸਾਹਮਣੇ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਸੰਤ ਯੁਵਰਾਜ ਨੇ ਉਸਦਾ ਸ਼ੋਸ਼ਣ ਕੀਤਾ ਅਤੇ ਉਸਦੀ ਜਾਇਦਾਦ ‘ਤੇ ਵੀ ਕਬਜ਼ਾ ਕਰ ਲਿਆ। ਹੁਣ ਜਦੋਂ ਮਹਿਲਾ ਉਸ ਤੋਂ ਆਪਣਾ ਪੈਸਾ ਵਾਪਸ ਮੰਗ ਰਹੀ ਹੈ ਤਾਂ ਦੋਸ਼ੀ ਉਸਨੂੰ ਪੈਸਾ ਨਹੀਂ ਦੇ ਰਿਹਾ ਹੈ। ਦੋਸ਼ੀ ਬਾਬਾ ਉਸਨੂੰ ਦੌਬਾਰਾ ਤੋਂ ਸੰਬੰਧ ਬਣਾਉਣ ਲਈ ਮਜ਼ਬੂਰ ਕਰ ਰਿਹਾ ਹੈ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਪੁਲਸ ਇਸ ਮਾਮਲੇ ‘ਚ ਉਸਦੀ ਸੁਣਵਾਈ ਨਹੀਂ ਕਰ ਰਹੀ ਜਿਸ ਕਾਰਨ ਉਸਨੇ ਏ.ਸੀ.ਪੀ. ਦੇ ਦਫਤਰ ਦੇ ਬਾਹਰ  ਜ਼ਹਿਰੀਲਾ ਪਦਾਰਥ ਖਾ ਕੇ ਆਤਮ -ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।

Be the first to comment

Leave a Reply