ਮਹੀਨੇ 10 ਛਾਪਿਆਂ ਦੌਰਾਨ 13 ਕਰਮਚਾਰੀ ਕਾਬੂ ਕੀਤੇ

ਚੰਡੀਗੜ੍ਹ, : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪਿਛਲੇ ਦੋ ਮਹੀਨਿਆਂ ਵਿੱਚ 30 ਛਾਪੇ ਮਾਰਕੇ ਕੁੱਲ 38 ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਜਿਨ੍ਹਾਂ ਵਿਚ ਮਾਲ ਮਹਿਕਮੇ ਦੇ 11 ਮੁਲਾਜ਼ਮ, ਪੁਲਿਸ ਵਿਭਾਗ ਦੇ 5, ਬਿਜਲੀ ਮਹਿਕਮੇ ਦੇ 6 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 16 ਮੁਲਾਜਮ ਸ਼ਮਾਲ ਹਨ।
ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਈ ਮਹੀਨੇ ਦੌਰਾਨ ਬਿਊਰੋ ਨੇ 20 ਟਰੈਪ ਕੇਸਾਂ ਵਿੱਚ 25 ਸਰਕਾਰੀ ਮੁਲਾਜ਼ਮਾਂ ਨੂੰ ਫ਼ੜਿਆ ਜਦਕਿ ਪਿਛਲੇ ਮਹੀਨੇ 10 ਛਾਪਿਆਂ ਦੌਰਾਨ 13 ਕਰਮਚਾਰੀ ਕਾਬੂ ਕੀਤੇ। ਬਿਊਰੋ ਵਲੋਂ ਬੀਤੇ ਦੋ ਮਹੀਨਿਆਂ ਦੌਰਾਨ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ 20 ਚਲਾਣ ਪੇਸ਼ ਕੀਤੇ ਗਏ ਅਤੇ ਰਿਸ਼ਵਤਖੋਰਾਂ ਖਿਲਾਫ਼ 8 ਫੌਜ਼ਦਾਰੀ ਮੁਕੱਦਮੇ ਵੀ ਦਰਜ਼ ਕੀਤੇ ਗਏ। ਇਸ ਤੋਂ ਇਲਾਵਾ 17 ਵੱਖ-ਵੱਖ ਮਾਮਲਿਆਂ ਵਿੱਚ ਵਿਜੀਲੈਂਸ ਪੜਤਾਲ ਆਰੰਭੀ ਗਈ ਹੈ ਤਾਂ ਜੋ ਲਾਏ ਗਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਇਸੇ ਦੌਰਾਨ ਬਿਊਰੋ ਵੱਲੋਂ ਦਰਜ ਅਤੇ ਪੈਰਵੀ ਕੀਤੇ ਰਿਸ਼ਵਤਖੋਰੀ ਦੇ ਅੱਠ ਮੁਕੱਦਮਿਆਂ ਵਿੱਚ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਫੈਸਲੇ ਸੁਣਾਉਂਦਿਆਂ 9 ਮੁਲਾਜ਼ਮਾਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਅਤੇ ਭਾਰੀ ਜ਼ੁਰਮਾਨੇ ਕੀਤੇ। ਇਸ ਤਰਾਂ ਮਈ ਮਹੀਨੇ ਵਿਚ 5 ਅਤੇ ਜੂਨ ਮਹੀਨੇ 2 ਮੁਕੱਦਮਿਆਂ ਦਾ ਨਿਪਟਾਰਾ ਹੋਇਆ।
ਇਸ ਸਬੰਧੀ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਈ ਮਹੀਨੇ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਵੱਖ-ਵੱਖ ਅਦਾਲਤਾਂ ਵਲੋਂ ਪੰਜ ਮੁਕੱਦਮਿਆਂ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਸੁਣਾਏ ਗਏ ਜਿਨ੍ਹਾਂ ਵਿਚ ਹੰਸ ਰਾਜ ਪਟਵਾਰੀ ਮਾਲ ਹਲਕਾ ਭੀਖੀ ਜਿਲਾ ਬਠਿੰਡਾ ਨੂੰ ਸੈਸ਼ਨਜ਼ ਜੱਜ ਬਠਿੰਡਾ ਦੀ ਅਦਾਲਤ ਵੱਲੋਂ 4 ਸਾਲ ਦੀ ਕੈਦ ਅਤੇ 10,000 ਰੁਪਏ ਦਾ ਜੁਰਮਾਨੇ ਦੀ ਸਜ਼ਾ, ਸੁਖਦੀਪ ਸਿੰਘ ਜਨਰਲ ਮੇਨੈਜਰ, ਪੰਜਾਬ ਰੋਡਵੇਜ ਡੀਪੂ ਮੋਗਾ ਨੂੰ ਵਿਸ਼ੇਸ਼ ਜੱਜ ਮੋਗਾ ਦੀ ਅਦਾਲਤ ਵੱਲੋਂ 4 ਸਾਲ ਦੀ ਕੈਦ ਸਮੇਤ 8,000 ਰੁਪਏ ਦਾ ਜ਼ੁਰਮਾਨਾ, ਰਾਜੀਵ ਵਰਮਾ ਆਰ.ਟੀ.ਐਮ, ਪੀ.ਐਸ.ਪੀ.ਸੀ.ਐਲ ਟੌਹੜਾ ਜਿਲਾ ਪਟਿਆਲਾ ਨੂੰ ਵਧੀਕ ਸੈਸ਼ਨਜ਼ ਜੱਜ ਪਟਿਆਲਾ ਦੀ ਅਦਾਲਤ ਵੱਲੋਂ 4 ਸਾਲ ਦੀ ਕੈਦ ਸਮੇਤ 8,000 ਰੁਪਏ ਜ਼ੁਰਮਾਨਾ, ਬਲਵਿੰਦਰ ਸਿੰਘ ਏ.ਐਸ.ਆਈ ਥਾਣਾ ਸ਼ਹਿਰੀ ਰਾਜਪੁਰਾ ਜਿਲਾ ਪਟਿਆਲਾ ਨੂੰ ਵਧੀਕ ਸੈਸ਼ਨਜ਼ ਜੱਜ ਪਟਿਆਲਾ ਦੀ ਅਦਾਲਤ ਵੱਲੋਂ 5 ਸਾਲ ਦੀ ਕੈਦ ਸਮੇਤ 40,000 ਰੁਪਏ ਦੀ ਸਜ਼ਾ ਅਤੇ ਅਮਿਤ ਅਨੰਦ ਕਲਰਕ ਐਸ.ਡੀ.ਐਮ ਦਫਤਰ ਜਲੰਧਰ ਨੂੰ ਵਧੀਕ ਸੈਸ਼ਨਜ਼ ਜੱਜ ਜਲੰਧਰ ਦੀ ਅਦਾਲਤ ਵੱਲੋਂ 4 ਸਾਲ ਦੀ ਕੈਦ ਅਤੇ 5,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ।
ਇਸੇ ਤਰ੍ਹਾਂ ਪਿਛਲੇ ਮਹੀਨੇ ਭ੍ਰਿਸ਼ਟਾਚਾਰ ਦੇ ਤਿੰਨ ਮੁਕੱਦਮਿਆਂ ਦੇ ਫੈਸਲੇ ਵਿਚ ਵੱਖ-ਵੱਖ ਅਦਾਲਤਾਂ ਵੱਲੋਂ ਸਜ਼ਾਵਾਂ ਸੁਣਾਈਆਂ ਗਈਆਂ ਜਿਨ੍ਹਾਂ ਵਿਚ ਰਣਜੋਧ ਸਿੰਘ ਫੰਕਸ਼ਨਲ ਮੈਨਜਰ ਜਿਲਾ ਉੋਦਯੋਗ ਕੇਂਦਰ ਮੋਗਾ ਨੂੰ ਸੈਸ਼ਨਜ਼ ਜੱਜ ਮੋਗਾ ਦੀ ਅਦਾਲਤ ਵੱਲੋਂ 4 ਸਾਲ ਦੀ ਕੈਦ ਸਮੇਤ 20,000 ਰੁਪਏ ਜ਼ੁਰਮਾਨਾ, ਰਾਕੇਸ਼ ਕੁਮਾਰ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਲੁਧਿਆਣਾ ਨੂੰ ਵਧੀਕ ਸੈਸ਼ਨਜ਼ ਜੱਜ ਲੁਧਿਆਣਾ ਦੀ ਅਦਾਲਤ ਵੱਲੋਂ 4 ਸਾਲ ਦੀ ਕੈਦ ਸਮੇਤ 50,000 ਰੁਪਏ ਜ਼ੁਰਮਾਨਾ ਅਤੇ ਇਸ ਕੇਸ ਵਿੱਚ ਐਮ.ਵੀ.ਆਈ. ਦੇ ਏਜੰਟ ਰਾਮ ਚੰਦਰ ਨੂੰ 2 ਸਾਲ ਦੀ ਕੈਦ ਸਮੇਤ 20,000 ਰੁਪਏ ਜ਼ੁਰਮਾਨਾ ਅਤੇ ਤਰਲੋਚਨ ਸਿੰਘ ਜੇ.ਈ, ਪੀ.ਐਸ.ਪੀ.ਸੀ.ਐਲ ਡਿਵੀਜ਼ਨ ਰਾਜਪੁਰਾ ਜਿਲਾ ਪਟਿਆਲਾ ਨੂੰ ਵਧੀਕ ਸੈਸ਼ਨਜ਼ ਜੱਜ ਪਟਿਆਲਾ ਦੀ ਅਦਾਲਤ ਵੱਲੋਂ 3 ਸਾਲ ਦੀ ਕੈਦ ਅਤੇ 10,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ।

Be the first to comment

Leave a Reply