ਮਾਈ ਭਾਗੋ ਕਾਲਜ ਆਫ ਐਜੂਕੇਸਨ ਵਿਖੇ ਹੋਇਆ ਸੱਤ ਰੋਜਾ ਐਨ.ਐੱਸ.ਐੱਸ. ਕੈਂਪ ਦਾ ਅਗਾਜ।

????????????????????????????????????

ਜੋਗਾ – (ਵਿਰੇਂਦਰਪਾਲ ਮੰਤਰੋ)ਮਾਈ ਭਾਗੋ ਕਾਲਜ ਆਫ ਐਜੂਕੇਸਨ ਵੱਲੋਂ ਅੱਜ ਸੰਸਥਾ ਵਿੱਚ ਸੱਤ ਰੋਜਾ ਐਨ.ਐੱਸ.ਐੱਸ. ਕੈਂਪ ਦੀ ਸੁਰੂਆਤ ਕੀਤੀ। ਇਸ ਸਮੇਂ ਕੈਂਪ ਪ੍ਰਬੰਧਕੀ ਟੀਮ ਅਤੇ ਵਾਲੰਟੀਅਰਾਂ ਦੁਆਰਾ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ। ਉਦਘਾਟਨ ਸਮਾਰੋਹ ਮੁੱਖ ਮਹਿਮਾਨ ਵਜੋਂ ਸ੍ਰ. ਸੰਦੀਪ ਘੰਡ ਜੀ ਪਹੁੰਚੇ। ਪ੍ਰੋਗਰਾਮ ਦੇ ਆਰੰਭ ਵਿੱਚ ਕੈਂਪ ਦੇ ਚਾਰ ਗਰੁੱਪਾਂ ਦੇ ਗਰੁੱਪ ਲੀਡਰਾਂ ਦੁਆਰਾ ਦੇਸ਼ ਦੀਆਂ ਮਹਾਨ ਔਰਤਾਂ ਜਿਵੇਂ ਕਲਪਨਾ ਚਾਵਲਾ, ਅਮ੍ਰਿਤਾ ਪ੍ਰੀਤਮ, ਮਲਾਲਾ ਯੂਸਫਜਈ ਅਤੇ ਕਿਰਨਬੇਦੀ ਦੀ ਜਿੰਦਗੀ ਅਤੇ ਸੰਘਰਸ ਤੇ ਚਾਨਣਾ ਪਾਇਆ। ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਵਿਰਕ ਨੇ ਕੈਂਪ ਦੇ ਮਹੱਤਵਪੂਰਨ ਏਜੰਡੇ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰ. ਸੰਦੀਪ ਘੰਡ ਨੇ ਵਿਦਿਆਰਥੀਆਂ ਨੂੰ ਕੌਮੀ ਸੇਵਾ ਕੈਂਪਾਂ ਦੀ ਮਹੱਤਤਾ ਅਤੇ ਜਿੰਦਗੀ ਨੂੰ ਬਿਹਤਰ ਬਨਾਉਣ ਲਈ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਾਲਜ ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ ਜੀ ਨੇ ਪਹੁੰਚੇ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਇੰਚਰਾਜ ਪ੍ਰੋ. ਮਨਪ੍ਰੀਤ ਕੌਰ ਦੇ ਨਾਲ ਪ੍ਰੋ. ਸਿੰਪੀ ਰਾਣੀ ਸਾਮਿਲ ਸਨ। ਸਟੇਜ ਦੀ ਕਾਰਵਾਈ ਪ੍ਰੋ. ਸਰਨਜੀਤ ਸਿੰਘ ਦੁਆਰਾ ਨਿਭਾਈ ਗਈ।

Be the first to comment

Leave a Reply