ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ ਸਾਇੰਸ ਵਿਭਾਗ ਵੱਲੋਂ ਸੈਮੀਨਾਰ

ਜੋਗਾ (ਵਿਰੇਂਦਰਪਾਲ ਮੰਤਰੋ) ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ ਸਾਇੰਸ ਵਿਭਾਗ ਵੱਲੋਂ ਡਾਰਵਿਨ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਰੋਲ ਐਂਡ ਔਪਰਚੁਨੀਟਸ ਆਫ ਸਾਇੰਸ ਐਂਡ ਟੈਕਨੋਲੋਜੀ ਫਾਰ ਸੁਸਾਇਟੀ ਵਿਸ਼ੇ ਉਪਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ ਮੁੱਖ ਵਕਤਾ ਵਜੋਂ ਡਾ. ਸੰਜੇ ਕੁਮਾਰ ਸਿੰਘ (ਆਰੀਆ ਭੱਟਾ ਗਰੁੱਪ ਆਫ ਇੰਸਟੀਚਿਊਟਸ ਬਰਨਾਲਾ) ਅਤੇ ਡਾ. ਸੁਭਨੀਤ ਕੌਰ (ਗੌਰਮਿੰਟ ਸ.ਸ.ਸਕੂਲ ਸੇਰਪੁਰ) ਨੇ ਸਿਰਕਤ ਕੀਤੀ। ਸਮਾਗਮ ਦੀ ਸੁਰੂਆਤ ਦੌਰਾਨ ਸਾਇੰਸ ਵਿਭਾਗ ਦੇ ਮੁਖੀ ਡਾ. ਵਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਸ੍ਹਾਮਣੇ ਮੁਢੱਲੀ ਜਾਣਕਾਰੀ ਵਿਅਕਤ ਕੀਤੀ। ਇਸ ਉਪਰੰਤ ਬੀ.ਐੱਸ.ਸੀ. (ਭਾਗ-ਦੂਜਾ) ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਸਾਇੰਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਗੱਲ ਕੀਤੀ। ਇਸ ਉਪਰੰਤ ਮੁੱਖ ਵਕਤਾ ਡਾ. ਸੰਜੇ ਕੁਮਾਰ ਸਿੰਘ ਨੇ ਬੜੇ ਹੀ ਰੌਚਕ ਢੰਗ ਦੇ ਨਾਲ ਵਿਦਿਆਰਥੀਆਂ ਨੂੰ ਦੱਸਿਆ ਕੀ ਸਾਇੰਸ ਹੈ ਅਤੇ ਸਾਇੰਸ ਦੀ ਸਮਾਜ ਨੂੰ ਕੀ ਯੋਗਦਾਨ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੂਰੀ ਇਕਾਗਰਤਾ ਨਾਲ ਪੜ੍ਹਨ ਲਈ ਉਤਸਾਹਿਤ ਕੀਤਾ। ਡਾ. ਸੰਜੇ ਕੁਮਾਰ ਨੇ ਬੱਚਿਆਂ ਨੂੰ ਆਪਣੀ ਪੜਾਈ ਜਾਰੀ ਰੱਖਣ ਲਈ ਵੀ ਕਿਹਾ। ਇਸ ਤੋਂ ਬਾਅਦ ਡਾ. ਸੁਭਨੀਤ ਕੌਰ ਨੇ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੇ ਮਹੱਤਵ ਬਾਰੇ ਦੱਸਦੇ ਹੋਏ ਡਾ. ਸ਼ੁਭਨੀਤ ਨੇ ਸਾਇੰਸ ਦੀ ਪੜ੍ਹਾਈ ਕਰਨ ਤੋਂ ਬਾਅਦ ਭਵਿੱਖ ਵਿੱਚ ਉਸਦੇ ਸਕੋਪ ਬਾਰੇ ਦੱਸਿਆ। ਉਸਦੇ ਸਮਾਜਿਕ ਯੋਗਦਾਨ ਸੰਬੰਧੀ ਜਾਣਕਾਰੀ ਮਹੁੱਈਆ ਕਰਵਾਈ। ਆਏ ਹੋਏ ਮਹਿਮਾਨਾਂ ਧੰਨਵਾਦ ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਵਿਰਕ ਨੇ ਕੀਤਾ ਤੇ ਮੰਜ ਸੰਚਾਲਕ ਦੀ ਭੂਮਿਕਾ ਸਹਾਇਕ ਪ੍ਰੋ. ਡਾ. ਜੋਤੀ ਬਾਲਾ ਨੇ ਨਿਭਾਈ। ਇਸ ਮੌਕੇ ਸਾਇੰਸ ਵਿਭਾਗ ਦੇ ਸਹਾਇਕ ਪ੍ਰੋ. ਸਾਹਿਲ ਕੁਮਾਰ, ਸਹਾਇਕ ਪ੍ਰੋ. ਹਰਪ੍ਰੀਤ ਕੌਰ ਤੇ ਵਿਦਿਆਰਥੀ ਮੌਜੂਦ ਸਨ।

Be the first to comment

Leave a Reply