ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵੱਲੋਂ ਸ. ਰੰਧਾਵਾ ਦਾ ਸਨਮਾਨ

ਲੁਧਿਆਣਾ, – ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ ਹਾਕੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਪੱਧਰ ‘ਤੇ ਖਿਡਾਇਆ ਜਾਵੇਗਾ। ਇਹ ਵਿਚਾਰ ਪੰਜਾਬ ਮੇਲ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਜਰਖੜ ਸਪੋਰਟਸ ਅਕੈਡਮੀ ਵਿਖੇ ਕਹੇ। ਉਨ•ਾਂ ਜਰਖੜ ਅਕੈਡਮੀ ਵਿਚ ਚੱਲ ਰਹੀ ਹਾਕੀ ਅਕੈਡਮੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਅਜਿਹੀਆਂ ਅਕੈਡਮੀਆਂ ਨਾਲ ਜ਼ਰੂਰਤਮੰਦ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ। ਉਨ•ਾਂ ਅਕੈਡਮੀ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਜਿਨ•ਾਂ ਕਰਕੇ ਅੱਜ ਬਹੁਤ ਸਾਰੇ ਗਰੀਬ ਬੱਚਿਆਂ ਨੂੰ ਹਾਕੀ ਸਿੱਖ ਕੇ ਉੱਚ ਪੱਧਰੀ ਖੇਡ ਖੇਡਣ ਦਾ ਮੌਕਾ ਮਿਲ ਸਕਿਆ ਹੈ। ਇਸ ਨਾਲ ਉਨ•ਾਂ ਨੂੰ ਨਸ਼ਿਆਂ ਤੋਂ ਵੀ ਦੂਰ ਰਹਿਣ ਦੀ ਪ੍ਰੇਰਣਾ ਮਿਲਦੀ ਹੈ। ਇਸ ਮੌਕੇ ਸ. ਰੰਧਾਵਾ ਨੇ ਹਰੇਕ ਖਿਡਾਰੀ ਨਾਲ ਜਾਤੀ ਤੌਰ ‘ਤੇ ਮੁਲਾਕਾਤ ਕੀਤੀ ਅਤੇ ਉਨ•ਾਂ ਦੇ ਵਿਚਾਰ ਸੁਣੇ।
ਇਸ ਦੌਰਾਨ ਜਗਰੂਪ ਸਿੰਘ ਜਰਖੜ ਨੇ ਕਿਹਾ ਕਿ ਅਸੀਂ ਇਥੇ ਬਹੁਤ ਸਾਰੇ ਗਰੀਬ ਬੱਚਿਆਂ ਨੂੰ ਮੁਫਤ ਹਾਕੀ ਟ੍ਰੇਨਿੰਗ ਦੇ ਰਹੇ ਹਾਂ ਅਤੇ ਇਸ ਵੇਲੇ ਇਥੋਂ ਦੇ 8 ਖਿਡਾਰੀ ਪੰਜਾਬ ਯੂਨੀਵਰਸਿਟੀ ਵਿਚ ਖੇਡ ਰਹੇ ਹਨ। ਇਹ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਅਤੇ ਸਪੋਰਟਸ ਕਲੱਬ ਜਰਖੜ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਉਨ•ਾਂ ਦੇ ਪਰਿਵਾਰ ਨੂੰ ਸਿਰੋਪਾਓ ਅਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।

Be the first to comment

Leave a Reply