ਮਾਧੁਰੀ ਬਾਲੀਵੁੱਡ ਵਿਚ ਆਪਣੇ ਪੁਰਾਣੇ ਸਾਥੀਆਂ ਨਾਲ ਫਿਲਮ ਵਿਚ ਕੰਮ ਕਰਨ ਦੀਆਂ ਤਿਆਰੀਆਂ ਵਿਚ ਜੁਟੀ

ਮੁੰਬਈ — ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਫਿਲਮੀ ਪਰਦੇ ‘ਤੇ ਟੋਟਲ ਧਮਾਲ ਕਰੇਗੀ। ਫਿਲਮਕਾਰ ਇੰਦਰ ਕੁਮਾਰ ਆਪਣੀ ਸੁਪਰਹਿੱਟ ਫਿਲਮ ‘ਧਮਾਲ’ ਦਾ ਤੀਜਾ ਐਡੀਸ਼ਨ ‘ਟੋਟਲ ਧਮਾਲ’ ਬਣਾਉਣ ਦੀ ਤਿਆਰੀ ਕਰ ਰਹੇ ਹਨ। ਮਾਧੁਰੀ ਬਾਲੀਵੁੱਡ ਵਿਚ ਆਪਣੇ ਪੁਰਾਣੇ ਸਾਥੀਆਂ ਅਜੇ ਦੇਵਗਨ, ਅਨਿਲ ਕਪੂਰ, ਜਾਵੇਦ ਜਾਫਰੀ ਅਤੇ ਰਿਤੇਸ਼ ਦੇਸ਼ਮੁਖ ਨਾਲ ਇਸ ਫਿਲਮ ਵਿਚ ਕੰਮ ਕਰਨ ਦੀਆਂ ਤਿਆਰੀਆਂ ਵਿਚ ਜੁਟੀ ਹੋਈ ਹੈ। ਮਾਧੁਰੀ ਨੇ ਦੱਸਿਆ ਕਿ ਇਹ ਫਿਲਮ ਬਿਲਕੁੱਲ ਆਪਣੇ ਨਾਂ ਵਾਂਗ ਹੈ ਇਕਦਮ ‘ਟੋਟਲ ਧਮਾਲ’। ਇਹ ਬਹੁਤ ਮਜ਼ੇਦਾਰ ਫਿਲਮ ਹੋਵੇਗੀ।

Be the first to comment

Leave a Reply