ਮਾਨਚੈਸਟਰ ਚ ਹਮਲੇ ਤੋ ਬਾਅਦ ਸਿੱਖ ਭਾਈਚਾਰੇ ਨੇ ਇੰਜ ਕੀਤੀ ਲੋਕਾਂ ਦੀ ਸਹਾਇਤਾ

ਲੰਡਨ: ਬੀਤੇ ਕੱਲ੍ਹ ਲੰਡਨ ਦੇ ਮਾਨਚੈਸਟਰ ‘ਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਲੋੜਵੰਦਾਂ ਦੀ ਸਹਾਇਤਾ ਲਈ ਸਿੱਖ ਭਾਈਚਾਰੇ ਨੇ ਗੁਰਦੁਆਰਿਆਂ ‘ਚ ਲੰਗਰ ਤਿਆਰ ਕਰਕੇ ਲੋਕਾਂ ਨੂੰ ਵਰਤਾਇਆ। ਰਾਤ ਨੂੰ ਉਨ੍ਹਾਂ ਦੇ ਰਹਿਣ ਲਈ ਕਮਰੇ ਵੀ ਖੋਲ੍ਹ ਦਿੱਤੇ। ਧਮਾਕੇ ਮਗਰੋਂ ਮਾਨਚੈਸਟਰ ਐਰਿਨਾ ‘ਚ ਜਦੋਂ ਸੈਂਕੜੇ ਲੋਕ ਬਾਹਰ ਨਿਕਲੇ ਤਾਂ ਟੈਕਸੀ ਡਰਾਈਵਰ ਏਜੇ ਸਿੰਘ ਨੇ ਹਸਪਤਾਲਾਂ ਵਿੱਚ ਆਪਣੇ ਨਜ਼ਦੀਕੀਆਂ ਦੀ ਭਾਲ ‘ਚ ਜਾਣ ਵਾਲੇ ਪੀੜਤਾਂ ਦੇ ਸਬੰਧੀਆਂ ਲਈ ਆਪਣੀ ਟੈਕਸੀ ਦੇ ਦਰਵਾਜੇ ਮੁਫਤ ਖੋਲ੍ਹ ਦਿੱਤੇ। ਏਜੇ ਸਿੰਘ ਨੇ ਕਈ ਲੋਕਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ ਕਿਉਂਕਿ ਰਸਤਾ ਭਟਕਣ ਕਾਰਨ ਕਈਆਂ ਕੋਲ ਦੇਣ ਜੋਗੇ ਪੈਸੇ ਨਹੀਂ ਸਨ। ਸਥਾਨਕ ਵਸਨੀਕ ਐਮਿਲੀ ਬੋਲਟਨ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਸਿੱਖ ਭਾਈਚਾਰੇ ਦੇ ਕੈਬ ਡਰਾਈਵਰਾਂ ਨੇ ਇਸ ਮੌਕੇ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ।ਖਾਂ ਨੇ ਗੁਰਦੁਆਰਿਆਂ ‘ਚੋਂ ਲੰਗਰ ਤੇ ਬਿਸਤਰੇ ਲੋਕਾਂ ਨੂੰ ਵੰਡੇ। ਇੰਨਾ ਹੀ ਨਹੀਂ ਸਵੇਰੇ ਲੋਕਾਂ ਨੇ ਖੂਨਦਾਨ ਵੀ ਕੀਤਾ। ਸੋਮਵਾਰ ਦੀ ਰਾਤ ਮਾਨਚੈਸਟਰ ‘ਚ ਸੰਗੀਤ ਕੰਸਰਟ ਤੋਂ ਬਾਅਦ ਇੱਕ ਆਤਮਘਾਤੀ ਹਮਲੇ ‘ਚ 22 ਲੋਕ ਮਾਰੇ ਗਏ ਤੇ 59 ਲੋਕ ਜ਼ਖਮੀ ਹੋ ਗਏ ਸਨ।

Be the first to comment

Leave a Reply